ਸ਼ਰਾਬ ਨਾਲ ਭਰੇ ਕੈਂਟਰ ਅਤੇ ਕਾਰ ਦੀ ਟੱਕਰ ’ਚ ਇੱਕ ਦੀ ਮੌਤ

ਬਠਿੰਡਾ ਬਾਦਲ ਰੋਡ ਉੱਪਰ ਪੈਂਦੇ ਪਿੰਡ ਨਰੂਆਣਾ ਨੇੜੇ ਇੱਕ ਸ਼ਰਾਬ ਦੇ ਭਰੇ ਕੈਂਟਰ ਨੰਬਰ ਪੀਬੀ 03 ਐੱਮ 9567 ਵਿੱਚ ਪਿਛਲੇ ਪਾਸੇ ਤੋਂ ਆਕੇ ਰਿਟਜ਼ ਕਾਰ ਪੀਬੀ 03 ਯੂ 7272 ਨੇ ਆਕੇ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਦੀ ਪਛਾਣ ਬਲਵਿੰਦਰ ਸਿੰਘ ਔਲਖ (58) ਵਾਸੀ ਸੰਗਰੂਰ ਵੱਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਔਲਖ ਪਿਛਲੇ ਸਮੇਂ ਦੌਰਾਨ ਬਠਿੰਡਾ ਜ਼ਿਲ੍ਹਾ ਸਿੱਖਿਆ ਅਫਸਰ ਰਹਿ ਚੁੱਕਿਆ ਸੀ ਅਤੇ ਹੁਣ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਿਹਾ ਸੀ ਅਤੇ ਉਸਦੀ ਇਸੇ ਮਹੀਨੇ ਹੀ ਰਿਟਾਇਰਮੈਂਟ ਹੋਣੀ ਸੀ। ਬਲਵਿੰਦਰ ਸਿੰਘ ਔਲਖ ਦੇ ਰਿਸ਼ਤੇਦਾਰਾਂ ਅਨੁਸਾਰ ਉਹ ਪਿੰਡ ਮਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੀ ਜ਼ਮੀਨ ‘ਚ ਗੇੜਾ ਮਾਰ ਕੇ ਆ ਰਿਹਾ ਸੀ।ਪ੍ਰੱਤਖਦਰਸ਼ੀਆਂ ਅਨੁਸਾਰ ਪੁਲੀਸ ਘਟਨਾ ਤੋਂ ਤਕਰੀਬਨ ਡੇਢ ਘੰਟਾ ਪੱਛੜਕੇ ਪਹੁੰਚੀ ਜਿਸ ਦੌਰਾਨ ਅਣਪਛਾਤੇ ਲੋਕ ਕੈਂਟਰ ਵਿੱੱਚ ਭਾਰੀ ਮਾਤਰਾ ਵਿੱਚ ਮੌਜੂਦ ਸ਼ਰਾਬ ਜਿਸ ਵਿੱਚ ਆਲ ਸੀਜ਼ਨ ਬਰਾਂਡ ਤੋਂ ਇਲਾਵਾ ਹੋਰ ਬਰਾਂਡ ਦੀ ਸ਼ਰਾਬ ਸੀ ਦੂਸਰੇ ਕੈਂਟਰ ਜਿਸਦਾ ਨੰਬਰ ਪੀਬੀ 03 ਏ ਵਾਈ 3864 ਦੱਸਿਆ ਜਾ ਰਿਹਾ ਹੈ ਵਿੱਚ ਲੱਦ ਕੇ ਫਰਾਰ ਹੋ ਗਏ।ਜਿਸ ਤੋਂ ਸ਼ੱਕ ਹੁੰਦਾ ਹੈ ਕਿ ਸ਼ਰਾਬ ਨਜਾਇਜ਼ ਸੀ।ਮੌਕੇ ’ਤੇ ਮੌਜੂਦ ਥਾਣਾ ਸਦਰ ਦੇ ਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਕੈਂਟਰ ਚਾਲਕ ਸ਼ਰਾਬ ਦੂਸਰੇ ਕੈਂਟਰ ਵਿੱਚ ਭਰ ਕੇ ਚਲੇ ਗਏ ਸਨ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ।ਪੜਤਾਲ ਉਪਰੰਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Previous articleਕੇਂਦਰ ਸਰਕਾਰ ਨੇ ਪੰਜਾਬ ’ਚੋਂ ਸਰ੍ਹੋਂ ਖ਼ਰੀਦਣ ਤੋਂ ਟਾਲਾ ਵੱਟਿਆ
Next articleਪੰਜਾਬ ’ਚ ਚਿੱਟੇ ਦੇ ਮੁੱਖ ਤਸਕਰ ਬਣੇ ਵਿਦੇਸ਼ੀ ਨਾਗਰਿਕ