ਸੱਚ ਦੇ ਵਣਜਾਰੇ

ਮਨਦੀਪ ਗਿੱਲ ਧੜਾਕ 
(ਸਮਾਜ ਵੀਕਲੀ)
ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ,
ਚੰਨ ਵਰਗੇ ਨਾ ਸੀ ਪਰ ਤਾਰੇ ਹਾਂ।
ਕਿਸਮਤ ਤੇ ਵੀ ਸਾਨੂੰ ਮਾਣ ਨਹੀਂ ,
ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ।
ਡਾਢੇ ਤੋਂ ਅਸੀਂ ਐਵੇਂ ਡਰਦੇ ਨਹੀਂ,
ਨਾ ਕਮਜ਼ੋਰਾਂ ਤੇ ਪੈਂਦੇ ਭਾਰੇ ਹਾਂ।
ਨਾ ਜਾਣੇ ਕੀ ਦੋਸ਼ ਹੈ ਇਸ ਜ਼ੀਨ ਚੋਂ,
ਪੰਜਾਬੀ ਹਾਂ ਸਹਿੰਦੇ ਘਲੂਘਾਰੇ ਹਾਂ।
ਤਕਦੀਰ ਤੇ ਚੱਲੇ ਨਾ ਜ਼ੋਰ ਕੋਈ,
ਹਾਰੇ ਹਾਂ ਆਪਣਿਆ ਤੋਂ ਹਾਰੇ ਹਾਂ।
ਸੱਚ ਜਿਉਂਈਏ ਤੇ ਸੱਚ ਹੰਢਾਈਏ ,
ਭਾਵੇਂ ਕੱਚੇ ਜੇਹੇ ਹੀ ਢਾਰੇ ਹਾਂ।
ਗੱਲ ਇਸ਼ਕ ਹਕੀਕੀ ਦੀ ਹੈ ਕਰੀਏ,
ਰੱਬ ਦੀ ਰਜ਼ਾ ਚੋਂ ਰਹਿੰਦੇ ਸਾਰੇ ਹਾਂ।
ਇਸ਼ਕ ਦਾ ਵੀ ਯਾਰੋ ਰੋਗ ਹੰਢਾਈਏ
ਰਾਂਝੇ, ਪੰਨੂ ਤੇ ਮਜਨੂੰ ਸਾਰੇ ਹਾਂ।
ਮਨਦੀਪ ਮਿਲੇ ਤਾਂ ਫਿਰ ਗੱਲ ਕਰੀਏ
ਗਿੱਲ ਤੇਰੇ ਤੋਂ ਸੁਣਦੇ ਲਾਰੇ ਹਾਂ।
ਮਨਦੀਪ ਗਿੱਲ ਧੜਾਕ 
9988111134
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵਿਖੇ ਬੁੱਧ ਪੂਰਨਿਮਾ ਧੂਮ-ਧਾਮ ਨਾਲ ਮਨਾਈ
Next articleलोहे की कलम से पत्थरों पर लिखा हुआ महान सम्राट अशोक का गौरवशाली इतिहास