ਵਾਦੀ ਵਿੱਚ ਹਿਜ਼ਬੁਲ ਕਮਾਂਡਰ ਨਾਇਕੂ ਹਲਾਕ

ਜੰਮੂ (ਸਮਾਜਵੀਕਲੀ) – ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਰਿਆਜ਼ ਨਾਇਕੂ ਨੂੰ ਮਾਰ ਦਿੱਤਾ ਹੈ। ਇਸ ਖਤਰਨਾਕ ਅਤਿਵਾਦੀ ਦੀ ਕਈ ਸਾਲਾਂ ਤੋਂ ਭਾਲ ਕੀਤੀ ਜਾ ਰਹੀ ਸੀ। ਉਹ ਬੁਰਹਾਨ ਵਾਨੀ ਤੋਂ ਬਾਅਦ ਕਸ਼ਮੀਰ ਵਿੱਚ ਹਿਜ਼ਬੁਲ ਮੁਜਾਹਦੀਨ ਦਾ ਕਮਾਂਡਰ ਬਣਿਆ।

ਹਾਲਾਂਕਿ ਉਸਦੀ ਮੌਤ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਉਸ ਦੇ ਇਕ ਹੋਰ ਅਤਿਵਾਦੀ ਵੀ ਮਾਰਿਆ ਗਿਆ ਹੈ।ਕਸ਼ਮੀਰ ਵਿੱਚ ਅੱਜ 3 ਥਾਵਾਂ ’ਤੇ ਮੁਕਾਬਲੇ ਚੱਲ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਮੁਕਾਬਲੇ ਵਿੱਚ, ਨਾਇਕੂ ਨੂੰ ਘੇਰ ਲਿਆ ਗਿਆ ਸੀ। ਉਹ ਪਹਿਲਾਂ ਵੀ ਕਈ ਵਾਰ ਸੁਰੱਖਿਆ ਬਲਾਂ ਤੋਂ ਬਚ ਨਿਕਲਣ ਵਿਚ ਕਾਮਯਾਬ ਹੋ ਗਿਆ ਸੀ।

ਏ ++ ਸ਼੍ਰੇਣੀ ਦਾ ਇਹ ਅਤਿਵਾਦੀ ਦੱਖਣੀ ਕਸ਼ਮੀਰ ਦਾ ਸੀ। ਰਿਆਜ਼ ‘ਤੇ 12 ਲੱਖ ਦਾ ਇਨਾਮ ਰੱਖਿਆ ਗਿਆ ਸੀ। ਰਿਆਜ਼ ਨਾਇਕੂ ਅਤਿਵਾਦੀ ਬਣਨ ਤੋਂ ਪਹਿਲਾਂ ਪੇਂਟਿੰਗ ਕਰਦਾ ਸੀ ਅਤੇ ਬੱਚਿਆਂ ਨੂੰ ਗਣਿਤ ਪੜ੍ਹਾਉਂਦਾ ਸੀ।

Previous articleਸਿਟੀ ਬਿਊਟੀਫੁੱਲ ਵਿੱਚ ਰੋਜ਼ਾਨਾ ਖੁੱਲ੍ਹਣਗੀਆਂ ਸਟੇਸ਼ਨਰੀ ਦੀਆਂ ਦੁਕਾਨਾਂ
Next articleਪਟਿਆਲਾ ’ਚ ਕਰੋਨਾ ਨਾਲ ਇਕ ਹੋਰ ਮੌਤ