ਜੈਕਾਰਿਆਂ ਦੀ ਗੂੰਜ ’ਚ ਕਵੀਸ਼ਰੀ ਜੱਥੇ ਦੇ ਧਾਰਮਿਕ ਗੀਤ ‘ਕੁਰਬਾਨੀਆਂ’ ਦਾ ਪੋਸਟਰ ਹੋਇਆ ਰੀਲੀਜ਼

ਅੱਪਰਾ, ਸਮਾਜ ਵੀਕਲੀ- ਕਵੀਸ਼ਰੀ ਜੱਥਾ ਭਾਈ ਮਨਜੀਤ ਸਿੰਘ ਖਾਲਸਾ ਛੋਕਰਾਂ ਵਾਲੇ, ਸਾਥੀ ਭਾਈ ਗੁਰਦਾਵਰ ਸਿੰਘ ਮੰਡੀ, ਸਾਥੀ ਪ੍ਰਭਜੋਤ ਸਿੰਘ ਮੰਡੀ ਤੇ ਸਾਥੀ ਅਨੂਪ ਸਿੰਘ ਚੱਕ ਮੰਡੇਰ ਦੇ ਧਾਰਮਿਕ ਗੀਤ ‘ਕੁਰਬਾਨੀਆਂ’ ਦਾ ਪੋਸਟਰ ਅੱਜ ਇਲਾਕੇ ਭਰ ਤੋਂ ਇਕੱਤਰ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ, ਮੈਂਬਰਾਂ ਤੇ ਮੋਹਤਬਰਾਂ ਵਲੋਂ ਜੈਕਾਰਿਆਂ ਦੀ ਗੂਜ ’ਚ ਰੀਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕਵੀਸ਼ਰ ਭਾਈ ਮਨਜੀਤ ਸਿੰਘ ਖਾਲਸਾ ਛੋਕਰਾਂ ਵਾਲਿਆਂ ਨੇ ਦੱਸਿਆ ਕਿ ਉਕਤ ਗੀਤ ਸਿੱਖ ਇਤਿਹਾਸ ਦੇ ਮਾਣਮੱਤੀਆਂ ਕੁਰਬਾਨੀਆਂ ਨਾਲ ਭਰੇ ਇਤਿਹਾਸ ਬਾਰੇ ਅਜੋਕੀ ਪੀੜੀ ਨੂੰ ਜਾਣੂ ਕਰਵਾਉਣ ’ਚ ਸਹਾਈ ਹੋਵੇਗਾ।

ਇਸ ਮੌਕੇ ਅਵਤਾਰ ਸਿੰਘ ਨੰਬਰਦਾਰ ਮੰਡੀ, ਸਤਨਾਮ ਸਿੰਘ ਮੰਡੀ, ਗੁਰਦਿਆਲ ਸਿੰਘ ਸਰਪੰਚ ਭਰੋਮਜਾਰਾ, ਨਰਿੰਦਰ ਸਿੰਘ ਪੰਛੀ ਭਰੋਮਜਾਰਾ, ਸਰਪੰਚ ਪਰਮਜੀਤ ਸਿੰਘ ਤੂਰਾ, ਸਰਬਜੀਤ ਸਿੰਘ ਜੀਤਾ, ਗੁਰਨੇਕ ਸਿੰਘ, ਸੁਰਜੀਤ ਸਿੰਘ ਜੱਸਲ, ਦਲਵਿੰਦਰ ਸਿੰਘ ਅੱਪਰਾ, ਮਨਜਿੰਦਰ ਸਿੰਘ ਮੋਂਰੋਂ, ਸੁਖਦੀਪ ਸਿੰਘ ਮੰਡੀ, ਜਗਤਾਰ ਸਿੰਘ ਪੰਚ ਭਰੋਮਜਾਰਾ, ਕਮਲਜੀਤ ਸਿੰਘ, ਅਵਤਾਰ ਸਿੰਘ ਗ੍ਰੰਥੀ, ਰਾਹੁਲ, ਆਜ਼ਾਦ ਸਿੰਘ, ਨਵਜੋਤ ਸਿੰਘ ਬਾਵਾ, ਜਸਵਿੰਦਰ ਸਿੰਘ ਅੱਪਰਾ (ਜੱਸੀ ਆਰਟ), ਸੁਰਜੀਤ ਸਿੰਘ ਸਾਬਕਾ ਪੰਚ, ਗੁਰਜੋਤ ਸਿੰਘ ਮੰਡੀ, ਗੁਰਸੁੱਖ ਕੌਰ ਮੰਡੀ ਆਦਿ ਵੀ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਡਾਂ ਦੀ ਦੁਨੀਆਂ ਵਿਚ ਜਾਤੀ ਪ੍ਰਥਾ ਕਿਉਂ?
Next articleਮੋਂਰੋਂ ’ਚ ਤੀਆਂ ਦਾ ਤਿਉਹਾਰ ਮਨਾਇਆ