INDIA ਪਟਿਆਲਾ ’ਚ ਕਰੋਨਾ ਨਾਲ ਇਕ ਹੋਰ ਮੌਤ

ਪਟਿਆਲਾ ’ਚ ਕਰੋਨਾ ਨਾਲ ਇਕ ਹੋਰ ਮੌਤ

12

ਪਟਿਆਲਾ (ਸਮਾਜਵੀਕਲੀ) – ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰੋਨਾ ਪੀੜਤ ਮਰੀਜ਼ ਦੀ ਅੱਜ ਮੌਤ ਹੋ ਗਈ। 40 ਸਾਲਾ ਇਹ ਮਰੀਜ਼ ਪਟਿਆਲਾ ਦਾ ਰਹਿਣ ਵਾਲਾ ਸੀ। ਪਟਿਆਲਾ ਵਿਚ ਕਰੋਨੋ ਪੀੜਤ ਮ੍ਰਿਤਕਾਂ ਦੀ ਗਿਣਤੀ ਦੋ ਹੋ ਗਈ, ਕਿਉਂਕਿ ਇਸ ਤੋਂ ਪਹਿਲਾਂ ਵੀ ਰਾਜਪੁਰਾ ਦੀ 63 ਸਾਲਾ ਮਹਿਲਾ ਦੀ ਮੌਤ ਹੋ ਚੁੱਕੀ ਹੈ। ਪਟਿਆਲਾ ਦੇ ਅਮਨ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਮੌਤ ਮਗਰੋਂ ਸਿਹਤ ਵਿਭਾਗ ਦੀ ਟੀਮ ਨੇ ਅਮਨ ਨਗਰ ਨੂੰ ਸੀਲ ਕਰਨ ਦੀ ਕਾਰਵਾਈ ਸੁਰੂ ਕਰ ਦਿੱਤੀ ਹੈ।

Previous articleਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ
Next articleਵਿਸ਼ਾਖਾਪਟਨਮ ਕੈਮੀਕਲ ਪਲਾਂਟ ’ਚੋਂ ਗੈਸ ਲੀਕ; 11 ਮੌਤਾਂ