ਲੋਕਾਂ ਦੀ ਰੁਚੀ ‘ਕੋਵਿਡ ਕੀ ਬਾਤ’ ਸੁਣਨ ’ਚ, ‘ਮਨ ਕੀ ਬਾਤ’ ਨਹੀਂ: ਮਮਤਾ

ਬਾਹਰਾਮਪੁਰ (ਪੱਛਮੀ ਬੰਗਾਲ) (ਸਮਾਜ ਵੀਕਲੀ) :

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਲੋਕਾਂ ਦੀ ਰੁਚੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਨਹੀਂ ਹੈ, ਬਲਕਿ ਉਹ ‘ਕੋਵਿਡ ਕੀ ਬਾਤ’ (ਕੋਵਿਡ- ਸਬੰਧੀ ਗੱਲਬਾਤ) ਸੁਣਨਾ ਚਾਹੁੰਦੇ ਹਨ ਕਿਉਂਕਿ ਵੈਕਸੀਨ ਤੇ ਆਕਸੀਜਨ ਸਿਲੰਡਰਾਂ ਦੀ ਕਮੀ ਦਰਮਿਆਨ ਇਸ ਮਹਾਮਾਰੀ ਨੇ ਲੱਖਾਂ ਲੋਕਾਂ ਨੂੰ ਸਾਹਾਂ ਲਈ ਤਰਸਦਿਆਂ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਦਿਨ ’ਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਕੋਵਿਡ- 19 ਤੂਫ਼ਾਨ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਸੀ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਇੱਕ ਆਡੀਟੋਰੀਅਮ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਦਾਅਵਾ ਕੀਤਾ ਕਿ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਬੰਗਾਲ ’ਚ ਜਿੱਤ ਪ੍ਰਾਪਤ ਕਰਨ ਲਈ ਯੋਜਨਾਵਾਂ ਬਣਾਉਣ ’ਚ ਰੁਝੇ ਰਹੇ ਜਦਕਿ ਉਨ੍ਹਾਂ ਨੂੰ ਕਰੋਨਾ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਉਚਿਤ ਕਦਮ ਚੁੱਕਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਜੇਕਰ 100 ਜਣਿਆਂ ਦੀ ਭੀੜ ਵਿੱਚ ਇੱਕ ਵਿਅਕਤੀ ਲਾਗ ਪ੍ਰਭਾਵਿਤ ਹੈ ਤਾਂ ਉਹ ਸਾਰਿਆਂ ਨੂੰ ਬਿਮਾਰ ਕਰ ਸਕਦਾ ਹੈ।

ਕੇਂਦਰੀ ਨੀਮ ਸੁਰੱਖਿਆ ਬਲਾਂ ਦੇ ਦੋ ਲੱਖ ਜਵਾਨ ਯੂਪੀ, ਰਾਜਸਥਾਨ ਤੇ ਦਿੱਲੀ ਤੋਂ ਆਏ ਤੇ ਉਹ ਅਣਜਾਣੇ ’ਚ ਕਰੋਨਾਵਾਇਰਸ ਦੇ ਵਾਹਕ ਹੋ ਸਕਦੇ ਹਨ ਕਿਉਂਕਿ ਚੋਣ ਕਮਿਸ਼ਨ ਨੇ ਉਨ੍ਹਾਂ ਜੀ ਆਰਟੀ-ਪੀਸੀਆਰ ਜਾਂਚ ਨਹੀਂ ਕਰਵਾਈ। ਉਨ੍ਹਾਂ ਦਾਅਵਾ ਕੀਤਾ,‘ਦੂਜੇ ਸੂਬਿਆਂ ਤੋਂ ਲਗਪਗ ਇੱਕ ਲੱਖ ਭਾਜਪਾ ਕਾਰਕੁਨ ਸੂਬੇ ਵਿੱਚ ਚੋਣ ਪ੍ਰਚਾਰ ਲਈ ਆਏ, ਜਿਨ੍ਹਾਂ ਵਿੱਚ ਕਈ ਮੰਤਰੀ ਵੀ ਸ਼ਾਮਲ ਸਨ। ਉਨ੍ਹਾਂ ਨੂੰ ਹੋਟਲਾਂ ਤੇ ਗੈਸਟ ਹਾਊਸਾਂ ’ਚ ਰੱਖਿਆ ਗਿਆ ਤੇ ਉਨ੍ਹਾਂ ਨੇ ਵੀ ਬੰਗਾਲ ਵਿੱਚ ਕੋਵਿਡ- 19 ਦੇ ਕੇਸਾਂ ਦੀ ਗਿਣਤੀ ਵਿੱਚ ਹੋਏ ਵਾਧੇ ’ਚ ਯੋਗਦਾਨ ਪਾਇਆ ਹੋ ਸਕਦਾ ਹੈ।’

ਚੋਣ ਕਮਿਸ਼ਨ ਦੇ ਕੁਝ ਖ਼ਾਸ ਅਬਜ਼ਰਵਰਾਂ ਵੱਲੋਂ ਟੀਐੱਮਸੀ ਆਗੂਆਂ ਨੂੰ ਚੋਣਾਂ ਤੋਂ ਪਹਿਲਾਂ ਇਹਤਿਆਤ ਵਜੋਂ ਹਿਰਾਸਤ ’ਚ ਲੈਣ ਸਬੰਧੀ ਲਾਏ ਦੋਸ਼ ਮੁੜ ਦੁਹਰਾਉਂਦਿਆਂ ਬੈਨਰਜੀ ਨੇ ਕਿਹਾ,‘ਇਹ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੋਵੇਗੀ। ਕਿਸੇ ਨੂੰ ਵੀ ਅਜਿਹੇ ਫੋਨ ਆਉਣ ’ਤੇ ਪੁਲੀਸ ਸਟੇਸ਼ਨ ਨਹੀਂ ਜਾਣਾ ਚਾਹੀਦਾ ਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਗਪਗ 10 ਕਰੋੜ ਦੀ ਆਬਾਦੀ ਵਾਲੇ ਬੰਗਾਲ ਨੂੰ ਵੈਕਸੀਨ ਦੀਆਂ ਤਿੰਨ ਲੱਖ ਡੋਜ਼ਾਂ ਮਿਲੀਆਂ ਹਨ, ਜਿਸ ਨਾਲ 1.5 ਲੱਖ ਲੋਕਾਂ ਦਾ ਟੀਕਾਕਰਨ ਹੋ ਸਕੇਗਾ। ਉਨ੍ਹਾਂ ਕਿਹਾ,‘ਅਸੀਂ, ਹਾਲਾਂਕਿ 1 ਕਰੋੜ ਲੋਕਾਂ ਦੇ ਟੀਕਾਕਰਨ ’ਚ ਸਫ਼ਲ ਹੋ ਗਏ ਹਾਂ ਤੇ ਕੇਂਦਰ ਤੋਂ ਹੋਰ 1 ਕਰੋੜ ਡੋਜ਼ਾਂ ਦੀ ਮੰਗ ਕੀਤੀ ਹੈ। ਅਸੀਂ 5 ਮਈ ਤੋਂ 18 ਸਾਲ ਤੋਂ ਉਪਰ ਵਾਲੇ ਹਰ ਵਿਅਕਤੀ ਨੂੰ ਮੁਫ਼ਤ ਵੈਕਸੀਨ ਦੇਵਾਂਗੇ।’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਮੋਰਚੇ ਵੱਲੋਂ ਦਿੱਲੀ ਪੁਲੀਸ ਤੋਂ ਸੜਕ ਖੋਲ੍ਹਣ ਦੀ ਮੰਗ
Next articleਪੰਜਾਬ ਸਣੇ ਕਾਂਗਰਸੀ ਸ਼ਾਸਨ ਵਾਲੇ ਚਾਰ ਸੂਬਿਆਂ ਨੇ 18-45 ਸਾਲ ਦੇ ਵਰਗ ਦੇ ਟੀਕਾਕਰਨ ਤੋਂ ਅਸਮਰੱਥਾ ਪ੍ਰਗਟਾਈ