ਡਾ. ਮੁਲਤਾਨੀ ਵੱਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ

 

ਸੈਲਟਰ ਨੇ ਵੱਖ-ਵੱਖ ਸਕੂਲਾਂ ਨੂੰ ਗੈਸ ਚੁੱਲ੍ਹੇ ਵੰਡੇ

ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ)ਲਾਲੜੂ : ਸਾਨੂੰ ਸਭਨਾਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ (ਗਰੀਨ ਦੀਵਾਲੀ) ਮਨਾ ਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਬੱਚਿਆਂ ਅਤੇ ਸਮਾਜ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਅ ਸਕੀਏ ।ਇਹ ਸੱਦਾ ਸੈਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤੇ ਸੇਵਾ ਮੁਕਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਨੂੰ ਗੈਸ ਚੁੱਲ੍ਹੇ ਵੰਡਣ ਮੌਕੇ ਦਿੱਤਾ। ਲੋਹਗੜ੍ਹ, ਕਾਠਗੜ੍ਹ, ਜਵਾਹਰਪੁਰ, ਤੋਫਾਂਪੁਰ, ਹਰੀਪੁਰ ਹਿੰਦੂਆਂ, ਘੋਲੂਮਾਜਰਾ ਤੇ ਬਟੌਲੀ ਆਦਿ ਪਿੰਡਾਂ ਦੇ ਸਕੂਲਾਂ ਨੂੰ ਚੁੱਲੇ ਵੰਡਣ ਉਪਰੰਤ ਡਾ. ਮੁਲਤਾਨੀ ਨੇ ਕਿਹਾ ਕਿ ਉਹ ਹੁਣ ਤੱਕ ਸੈਲਟਰ ਚੈਰੀਟੇਬਲ ਟਰੱਸਟ ਰਾਹੀਂ ਕਰੀਬ 90 ਤੋਂ ਵੱਧ ਸਕੂਲਾਂ ਨੂੰ ਗੈਸ ਚੁੱਲੇ ਵੰਡ ਚੁੱਕੇ ਹਨ ਤੇ ਉਹ ਸਰਕਾਰ ਤੇ ਹੋਰਨਾਂ ਸਮਾਜਸੇਵੀ ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਅਪੀਲ ਕਰਦੇ ਹਨ।

ਹਵਾ, ਪਾਣੀ ਤੇ ਧਰਤੀ ਦੇ ਲਗਾਤਾਰ ਪ੍ਰਦੂਸ਼ਿਤ ਹੋਣ ਦਾ ਜ਼ਿਕਰ ਕਰਦਿਆਂ ਡਾ. ਮੁਲਤਾਨੀ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਪਟਾਕੇ ਬਜਾਉਣ ਤੋਂ ਪਰਹੇਜ ਕਰਦਿਆਂ ਗਰੀਨ ਦੀਵਾਲੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਲਟਰ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਰਾਜਬੀਰ ਸਿੰਘ, ਖ਼ਜ਼ਾਨਚੀ ਰਘੁਵੀਰ ਜੁਨੇਜਾ, ਮੈਂਬਰ ਸਤੀਸ਼ ਕੁਮਾਰ, ਸੁਰਿੰਦਰ ਸਿੰਘ ਧਰਮਗੜ੍ਹ, ਡਾ. ਤਰਲੋਚਨ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਤੇ ਸਿਹਤ ਇਲਾਜ ਕੇਂਦਰ ਦਾ ਸਟਾਫ ਮੌਜੂਦ ਸੀ। ਦੱਸਣਯੋਗ ਹੈ ਕਿ ਅੱਜ ਦੇ ਇਸ ਸਮਾਗਮ ਦੌਰਾਨ ਸੈਲਟਰ ਦੇ ਸੀਨੀਅਰ ਮੈਂਬਰ ਡਾ. ਤਰਲੋਚਨ ਸਿੰਘ ਮਾਨ ਨੇ 10 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿੰਗਾਈ ਦੀ ਮਾਰ ਕਾਰਨ ਰੋਸ਼ਨੀਆਂ ਦੇ ਤਿਓਹਾਰ ਦਿਵਾਲੀ ਦਾ ਰੰਗ ਫਿਕਾ ਪਿਆ
Next articleਕਬੱਡੀ ਜਗਤ ਦਾ ਵਿਦਵਾਨ ਬੁਲਾਰਾ ਸਤਪਾਲ ਖਡਿਆਲ