ਲਹਿਰਾਗਾਗਾ ’ਚ ਰਿਲਾਇੰਸ ਪੈਟਰੋਲ ਪੰਪ ਅੱਗੇ ਕਿਸਾਨਾਂ ਦਾ ਧਰਨਾ ਜਾਰੀ

ਲਹਿਰਾਗਾਗਾ (ਸਮਾਜ ਵੀਕਲੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਮੋਦੀ ਸਮਰਥਕ ਕਾਪੋਰੇੇਟਰਾਂ ਦੇ ਵਿਰੋਧ ਵਿੱਚ ਇੱਕ ਅਕਤੂਬਰ ਤੋਂ ਲਗਾਤਾਰ ਚੱਲ ਰਿਹਾ ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਤਾਰ ਧਰਨਾ 27ਵੇਂ ਦਿਨ ’ਚ ਦਾਖਲ ਹੋ ਗਿਆ ਹੈ ਅਤੇ ਧਰਨੇ ਵਿੱਚ ਸ਼ਿਰਕਤ ਔਰਤਾਂ ਦੀ ਗਿਣਤੀ ਵੱਧ ਰਹੀ ਹੈ।

ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਨੇ ਦੱਸਿਆ ਕਿ ਜਦੋਂ ਤੱਕ ਇਹ ਖੇਤੀਬਾੜੀ ਵਿਰੋਧੀ ਕਾਨੂੰਨ ਖਤਮ ਨਹੀਂ ਹੁੰਦੇ ਤਦ ਤੱਕ ਇਹ ਸੰਘਰਸ਼ ਜਾਰੀ ਰਹਿਣਗੇ। ਇਸ ਮੋਰਚੇ ਨੂੰ ਸੂਬਾ ਸੰਗਤਪੁਰਾ, ਹਰਜਿੰਦਰ ਨੰਗਲਾ, ਬੂਟਾ ਭੁਟਾਲ, ਜਸਨਦੀਪ ਕੌਰ ਪਸ਼ੌਰ ਨੇ ਸੰਬੋਧਨ ਕੀਤਾ ਅਤੇ ਜੋਗੀ ਨੰਗਲਾ, ਗੋਗਾ ਲਹਿਲ ਖੁਰਦ ਨੇ ਇਨਕਲਾਬੀ ਗੀਤ ਗਾਏ।

Previous articleਚੰਦ ਦੇ ਸੂਰਜ ਨਾਲ ਰੌਸ਼ਨ ਹਿੱਸੇ ’ਤੇ ਪਾਣੀ
Next articleਕੇਂਦਰ ਤੇ ਬਿਹਾਰ ’ਚ ਬੰਦੀ ਸਰਕਾਰਾਂ, ਇਸ ਲਈ ਮਹਾ ਗਠਜੋੜ ਨੂੰ ਵੋਟ ਪਾਓ: ਸੋਨੀਆ ਗਾਂਧੀ