HOME ” ਵਜ਼ੂਦ”

” ਵਜ਼ੂਦ”

         (ਸਮਾਜ ਵੀਕਲੀ)
ਅੱਜ ਬ੍ਰਹਿਮੰਡ ਵਿੱਚ ਕਵਿਤਾ ਸੰਮੇਲਨ ਚੱਲ ਰਿਹਾ ਸੀ,
ਹਰ ਪਾਸੇ ਵਾਹ ਵਾਹ ,ਵਾਹ ਵਾਹ ਦੇ ਨਾਰੇ ਗੂੰਜ ਰਹੇ ਸੀ ।
ਚੰਨ ਦੀ ਸ਼ਾਇਰੀ ਚੰਨ ਤੋਂ ਵੀ ਸੁਨੱਖੀ,
ਤਾਰਿਆਂ ਨੇ ਬਾਤ ਪਾਈ ਸਭ ਤੋਂ ਅਨੋਖੀ।
ਫਿਰ ਨੀਲੇ ਅਸਮਾਨ  ਨੇ ਬਈ ਆਪਣੀ ਕਵਿਤਾ ਸੀ ਸੁਣਾਈ,
ਹਵਾ ਨੇ ਵੀ ਆਪਣੀ ਗਜ਼ਲਾਂ ਦੀ ਸੈਰ ਸੀ ਕਰਾਈ।
ਸਾਰੇ ਹੱਕੇ ਬੱਕੇ ਉਦੋਂ ਰਹਿ ਗਏ,
ਜਦੋਂ ਧਰਤੀ ਮਾਂ ਉਦਾਸ ਨਜ਼ਰ ਸੀ ਆਈ।
ਧਰਤੀ ਮਾਂ ਬੋਲੀ ਕੋਈ ਤਾਂ ਬਚਾ ਲਓ ਮੇਰਾ ਵਜੂਦ,
ਹੁਣ ਕਿਸ ਅੱਗੇ ਰੱਖਾਂ ਮੈਂ ਆਪਣੀ ਫਰਿਆਦ।
ਕਦੇ ਮੈਂ ਵੀ ਹਰੀ ਭਰੀ ਹੁੰਦੀ ਸੀ ਖੁਸ਼ਹਾਲ,
ਮਾਂ ਕਹਿਣ ਵਾਲੇ ਪੁੱਤਾਂ ਨੇ ਕੀ ਕਰਤਾ ਹੈ ਅੱਜ ਮੇਰਾ ਹਾਲ।
ਖਾਣ ਪੀਣ ਰਹਿਣ ਨੂੰ ਕੀ ਕੁਝ ਨਹੀਂ ਮੈਂ ਦਿੱਤਾ
ਫਿਰ ਕਿਉਂ ਪਾ ਪਾ ਜਹਿਰ ਇਹਨਾਂ ਮੈਨੂੰ ਬੰਜਰ ਬਣਾ ਦਿੱਤਾ।
ਹਰੇ ਭਰੇ ਰੁੱਖਾਂ ਨਾਲ ਹੀ ਹੈ ਮੇਰੀ ਹਸਤੀ
ਫਿਰ ਕਿਉਂ ਕਟ ਕਟ ਬਣਾ ਰਹੇ ਇਹ ਆਪਣੀ ਝੂਠੀ ਬਸਤੀ।
ਆਪਣੇ ਥੋੜੇ ਜਿਹੇ ਸਵਾਰਥ ਲਈ ਮਨੁੱਖ ਮੇਰੇ ਨਾਲ ਕੀ ਕੁਝ ਹੈ ਕਰ ਬੈਠਾ,
ਆਪਣੇ ਹੀ ਹੱਥੀ ਆਪਣੀ ਪੀੜੀਆਂ ਦੀ ਮੌਤ ਹੈ ਲਿਖ ਬੈਠਾ।
ਐਨੀ ਗੱਲ ਕਹਿ ਕੇ ਧਰਤੀ ਮਾ ਰੋਣ ਸੀ ਲੱਗੀ,
ਫਿਰ ਸਾਰੀ ਕੁਦਰਤ ਇੱਕਜੁੱਟ ਹੋ ਕੇ ਕਹਿਣ ਸੀ ਪਈ ਲੱਗੀ।
ਜੇ ਨਾ ਹਾਲੇ ਵੀ ਹੋਇਆ ਕੋਈ ਸੁਧਾਰ
ਤੇ ਕੁਦਰਤ ਵੀ ਫਿਰ ਦੇਊ ਆਪਣਾ ਨਕਾਬ ਉਤਾਰ।
ਜੇ ਧਰਤੀ ਦਾ ਵੀ ਨਹੀਂ ਰਿਹਾ ਵਜੂਦ ਕੋਈ
ਫਿਰ ਜਿਆਦਾ ਸਮਾਂ ਵੀ ਰਹਿਣਾ ਨਹੀਂ ਮਨੁੱਖ ਮੌਜੂਦ ਕੋਈ।
ਨੀਤੂ ਰਾਣੀ
ਗਣਿਤ ਅਧਿਆਪਿਕਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSUNDAY SAMAJ WEEKLY = 26/05/2024
Next articleऑल इंडिया पीपुल्स फ्रंट ने इंडिया गठबंधन के रॉबर्ट्सगंज लोकसभा क्षेत्र से सपा प्रत्याशी छोटेलाल सिंह खरवार और दुद्धी विधानसभा उपचुनाव के सपा प्रत्याशी विजय सिंह गोंड को दिया समर्थन