ਚੰਦ ਦੇ ਸੂਰਜ ਨਾਲ ਰੌਸ਼ਨ ਹਿੱਸੇ ’ਤੇ ਪਾਣੀ

ਵਾਸ਼ਿੰਗਟਨ (ਸਮਾਜ ਵੀਕਲੀ) : ਵਿਗਿਆਨੀਆਂ ਨੇ ਪਹਿਲੀ ਵਾਰ ਚੰਦ ਦੀ ਥਾਂ ‘ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ ਜਿਹੜੇ ਪਾਸੇ ’ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ। ਇਹ ਖੋਜ ਸੰਕੇਤ ਦਿੰਦੀ ਹੈ ਕਿ ਚੰਦ ’ਤੇ ਹਰ ਜਗ੍ਹਾ ਪਾਣੀ ਦੇ ਅਣੂ ਹੋ ਸਕਦੇ ਹਨ ਅਤੇ ਉਹ ਸਿਰਫ ਠੰਢੇ ਅਤੇ ਛਾਂ ਵਾਲੇ ਸਥਾਨਾਂ ’ਤੇ ਹੀ ਨਹੀਂ ਹੁੰਦੇ ਜਿਵੇਂ ਪਹਿਲਾਂ ਸੋਚਿਆ ਜਾਂਦਾ ਸੀ। ਅਮਰੀਕਾ ਦੀ ਹਵਾਈ ਯੂਨੀਵਰਸਿਟੀ ਸਮੇਤ ਹੋਰ ਅਦਾਰਿਆਂ ਦੇ ਖੋਜੀਆਂ ਨੇ ਕਲੇਵੀਅਸ ਕ੍ਰੇਟਰ ਵਿਚ ਪਾਣੀ ਦੇ ਅਣੂਆਂ (ਐੱਚ 2 ਓ) ਦਾ ਪਤਾ ਲਗਾਇਆ। ਇਹ ਕ੍ਰੇਟਰ ਚੰਦ ’ਤੇ ਸਥਿਤ ਸਭ ਤੋਂ ਵੱਡੇ ਟੋਇਆਂ ਵਿੱਚੋਂ ਇੱਕ ਹੈ ਅਤੇ ਉਸ ਦੇ ਦੱਖਣੀ ਧਰੁਵ ’ਤੇ ਸਥਿਤ ਹੈ। ਇਸ ਨੂੰ ਧਰਤੀ ਤੋਂ ਦੇਖਿਆ ਜਾ ਸਕਦਾ ਹੈ।

 

Previous articleਆਰਬੀਆਈ ਨੇ ਕਰਜ਼ਦਾਤਾ ਸੰਸਥਾਵਾਂ ਨੂੰ ਵਿਆਜ ’ਤੇ ਵਿਆਜ ਮੁਆਫ਼ੀ ਯੋਜਨਾ ਲਾਗੂ ਕਰਨ ਲਈ ਕਿਹਾ
Next articleਲਹਿਰਾਗਾਗਾ ’ਚ ਰਿਲਾਇੰਸ ਪੈਟਰੋਲ ਪੰਪ ਅੱਗੇ ਕਿਸਾਨਾਂ ਦਾ ਧਰਨਾ ਜਾਰੀ