ਯਮੁਨਾਨਗਰ ਵਿੱਚ ਪੰਜ ਹੋਰ ਕਰੋਨਾ ਪਾਜ਼ੇਟਿਵ ਕੇਸ ਮਿਲੇ

ਯਮੁਨਾਨਗਰ (ਸਮਾਜਵੀਕਲੀ)

ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਕੁੱਲ 54 ਐਕਟਿਵ ਪਾਜ਼ੇਟਿਵ ਕੇਸ ਹਨ ਜਿਨ੍ਹਾਂ ਵਿੱਚੋਂ 48 ਯਮੁਨਾਨਗਰ ਨਾਲ ਅਤੇ 6 ਦੂਜੇ ਰਾਜ ਦਿੱਲੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਯਮੁਨਾਨਗਰ ਵਿੱਚ 88 ਕਰੋਨਾ ਪਾਜ਼ੇਟਿਵ ਕੇਸ ਆਏ ਸਨ ਜਿਨ੍ਹਾਂ ਵਿੱਚੋਂ 33 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੇ ਸਬੰਧ ਵਿੱਚ 123 ਵਿਅਕਤੀਆਂ ਦੀ ਰਿਪੋਰਟ ਮਿਲੀ ਹੈ ।

ਇਨ੍ਹਾਂ ਵਿੱਚੋਂ 118 ਨੈਗੇਟਿਵ ਪਾਏ ਗਏ ਹਨ ਜਦਕਿ ਪੰਜ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿੱਚੋਂ ਚਾਰ ਮਾਮਲੇ ਯਮੁਨਾਨਗਰ ਨਾਲ ਸਬੰਧਤ ਹਨ ਜਦਕਿ ਇੱਕ ਕੇਸ ਦਿੱਲੀ ਨਾਲ ਸਬੰਧਤ ਹੈ । ਉਨ੍ਹਾਂ ਦੱਸਿਆ ਕਿ ਲੈਬ ਵਿੱਚੋਂ ਜਿਨ੍ਹਾਂ ਪੰਜ ਵਿਅਕਤੀਆਂ ਦੀ ਕਰੋਨਾ ਪਾਜ਼ੇਟਿਵ ਰਿਪੋਰਟ ਮਿਲੀ ਹੈ ਉਨ੍ਹਾਂ ਵਿੱਚ ਇੱਕ ਪਾਜ਼ੇਟਿਵ ਕੇਸ ਰਾਮ ਨਗਰ,ਤਿੰਨ ਕੇਸ ਯਮੁਨਾਨਗਰ ਅਤੇ ਇੱਕ ਵਿਸ਼ਨੂੰ ਨਗਰ ਵਿੱਚ ਪਾਇਆ ਗਿਆ ਹੈ । ਉਨ੍ਹਾਂ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ’ਤੇ ਅਮਲ ਕਰਨ ਦੀ ਅਪੀਲ ਕੀਤੀ ।

Previous articleਹਰਿਆਣਾ ’ਚ ਹੋਣਗੇ ਯੂਨੀਵਰਸਿਟੀ ਤੇ ਕਾਲਜ ਵਿਦਿਆਰਥੀਆਂ ਦੇ ਇਮਤਿਹਾਨ
Next articlePunjab to cap Covid treatment rates in private hospitals