ਪੰਜਾਬ ਬੁਧਿਸਟ ਸੋਸਾਇਟੀ ਰਜਿ: ਪੰਜਾਬ ਵਲੋਂ ਮਣੀਪੁਰ ਦੀਆਂ ਅਣਮਨੁੱਖੀ ਤਸ਼ੱਦਦ ਅਤੇ ਘਟਨਾਵਾਂ ਦੀ ਸਖਤ ਨਿਖੇਦੀ ਕੀਤੀ ਗਈ

ਲੁਧਿਆਣਾ (ਸਮਾਜ ਵੀਕਲੀ)- ਪੰਜਾਬ ਬੁਧਿਸਟ ਸੋਸਾਇਟੀ ਰਜਿ: ਪੰਜਾਬ ਤਕਸ਼ਿਲਾ ਮਹਾਂ ਬੁੱਧ ਵਿਹਾਰ ਕਾਦੀਆਂ, ਲੁਧਿਆਣਾ ਦੇ ਆਹੁਦੇਦਾਰਾਂ ਦੀ ਮੀਟਿੰਗ ਵਿੱਚ ਮਣੀਪੁਰ ਦੀਆਂ ਅਣਮਨੁੱਖੀ ਤਸ਼ੱਦਦ ਅਤੇ ਘਟਨਾਵਾਂ ਦੀ ਸਖਤ ਨਿਖੇਦੀ ਕੀਤੀ ਗਈ. ਦੋ ਮਾਸੂਮ ਔਰਤਾਂ ਨੂੰ ਨੰਗਾ ਕਰਕੇ ਉਹਨਾਂ ਨੂੰ ਬਜਾਰ ਵਿੱਚ ਸ਼ਰੇਆਮ ਘੁਮਾਇਆ ਗਿਆਅਤੇ ਉਹਨਾਂ ਨਾਲ ਅਣਮਨੁਖੀ ਵਰਤਾਰਾ ਕੀਤਾ ਗਿਆ, ਜਿਸ ਨਾਲ ਭਾਰਤ ਦੇ ਲੋਕਾਂ ਦਾ ਸਿਰ ਝੁਕ ਗਿਆ ਹੈ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਦੀ ਬਦਨਾਮੀ ਹੋਈ ਹੈ. ਅਜਿਹੇ ਸਮਾਜ ਵਿਰੋਧੀ ਅਤੇ ਮਾਨਵਤਾ ਵਿਰੋਧੀ ਤੱਤਾਂ ਨੂੰ ਸਖਤ ਤੋਂ ਸਖਤ ਅਤੇ ਫਾਂਸੀ ਦੀਆਂ ਸਜਾਵਾਂ ਦੇਣੀਆਂ ਚਾਹੀਦੀਆਂ ਹਨ. ਇਸ ਮੀਟਿੰਗ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਢੁੱਕਵੇਂ ਉਪਰਾਲੇ ਨਾ ਕਰਨ ਲਈ ਉਹਨਾਂ ਦੀ ਸਖਤ ਨਿਖੇਦੀ ਕੀਤੀ ਹੈ. ਮਣੀਪੁਰ ਦੀ ਸਰਕਾਰ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ. ਦੁਖੀ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਮਣੀਪੁਰ ਦੇ ਦੋਨਾਂ ਗੁੱਟਾਂ ਨੂੰ ਸ਼ਾਂਤੀ ਨਾਲ ਮਸਲਾ ਹੱਲ ਕਰਨ ਦੀ ੳਪੀਲ ਕੀਤੀ ਗਈ.

Previous article ਬੰਦੇ ਦੋ ਅਣਜਾਣ
Next articleHard work, strict training regime reason for Para-archers’ historic campaign in Pilsen World championships