ਮੱਘਰ ਮਹੀਨਾ ਚੜ੍ ਗਿਆ ,
ਠੰਡ ਨੇ ਫੜਨਾ ਜ਼ੋਰ .
ਬੱਚਿਆਂ ਨੇ ਰੌਲ਼ਾ ਪਾਵਣਾਂ ,
ਕੱਪੜੇ ਚਾਹੀਦੇ ਹੋਰ .
ਮਾੜੂ ਨੇ ਕਿੱਥੋਂ ਲਿਆਉਂਣਗੇ ,
ਢਿੱਡ ਨਾ ਭਰਦਾ ਏ ਰੋਜ਼ :
ਧਨ ਦੌਲਤ ਵਾਲ਼ੇ ਪਾਉਂਣਗੇ ,
ਡੀ . ਜੇ . ਲਾ ਲਾ ਸ਼ੋਰ .
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037