ਕੰਗਣਾਂ ਬੀਬੀ ਦੇ ਬਿਆਨ ਦਾ ਉੱਤਰ

ਗੋਰਿਆਂ ਨਾਲ਼ ਪੰਜਾਬੀ ਲੜੇ ਸੀ ,
ਥੋਡੇ ਨਾਲ਼ ਵੀ ਇਹ ਹੀ ਖਹਿਣਗੇ .
ਤੂੰ ਓਹੀਓ ਕੁੱਝ ਬੋਲ ਦੇਣਾਂ ਏਂ  ,
ਤੇਰੇ ਆਕਾ ਜੋ ਵੀ ਕਹਿਣਗੇ  .
ਸਿਰ ਦੇ ਕੇ ਸੀ ਮਿਲੀ ਆਜ਼ਾਦੀ ,
ਅੱਜ ਤੂੰ ਜਿਸ ਨੂੰ ਭੀਖ ਆਖਦੀ :
ਭਗਤ ਸਰਾਭੇ ਗ਼ਦਰੀ ਬਾਬੇ  ,
ਸਾਨੂੰ ਯਾਦ ਨੇ ਯਾਦ ਰਹਿਣਗੇ  .
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
Previous articleਮੱਘਰ ਮਹੀਨਾ ਚੜ੍ ਗਿਆ
Next articleਧਰਮੀਂ