ਮੋਦੀ ਦਾ ਯੂਐੱਨ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ’ਚ ਭਾਸ਼ਨ ਅੱਜ

ਨਵੀਂ ਦਿੱਲੀ (ਸਮਾਜਵੀਕਲੀ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੇ ਉੱਚ ਪੱਧਰੀ ਸੈਸ਼ਨ ਨੂੰ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ। ਪਿਛਲੇ ਮਹੀਨੇ ਤਾਕਤਵਰ ਸਲਾਮਤੀ ਪ੍ਰੀਸ਼ਦ ’ਚ ਗ਼ੈਰ ਸਥਾਈ ਮੈਂਬਰ ਵਜੋਂ ਭਾਰਤ ਦੇ ਚੁਣੇ ਜਾਣ ਮਗਰੋਂ ਸੰਯੁਕਤ ਰਾਸ਼ਟਰ ’ਚ ਸ੍ਰੀ ਮੋਦੀ ਦਾ ਇਹ ਪਹਿਲਾ ਭਾਸ਼ਨ ਹੋਵੇਗਾ।

ਸ੍ਰੀ ਮੋਦੀ ਨਾਲ ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਵੀ ਸੈਸ਼ਨ ਦੌਰਾਨ ਆਪਣੇ ਵਿਚਾਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਵਰ੍ਹੇ ਬੈਠਕ ਦਾ ਵਿਸ਼ਾ ‘ਕੋਵਿਡ-19 ਮਗਰੋਂ ਬਹੁਲਵਾਦ: 75ਵੀਂ ਵਰ੍ਹੇਗੰਢ ਮੌਕੇ ਕਿਹੋ ਜਿਹੇ ਸੰਯੁਕਤ ਰਾਸ਼ਟਰ ਦੀ ਲੋੜ’ ਰੱਖਿਆ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸ੍ਰੀ ਮੋਦੀ ਨੇ ਜਨਵਰੀ 2016 ’ਚ ਵੀ ਪ੍ਰੀਸ਼ਦ ਦੀ 70ਵੀਂ ਵਰ੍ਹੇਗੰਢ ’ਤੇ ਆਨਲਾਈਨ ਸੰਬੋਧਨ ਕੀਤਾ ਸੀ।

Previous articleਭਾਰਤ ਤੇ ਚੀਨ ਫ਼ੌਜਾਂ ਪਿੱਛੇ ਹਟਾਉਣ ਲਈ ਵਚਨਬੱਧ
Next articleਪੰਜਾਬ ਪੁਲੀਸ ਦੇ ‘ਕੋਵਿਡ ਦਸਤੇ’ ਬਣਾਉਣ ਦਾ ਫ਼ੈਸਲਾ