ਪਿੰਡ ਚੱਕ ਤਾਰੇਵਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਰਣਜੀਤ ਸਿੰਘ ਨੂੰ ਥਾਪਿਆ ਇਕਾਈ ਪ੍ਰਧਾਨ-ਸੁੱਖ ਗਿੱਲ ਮੋਗਾ

ਧਰਮਕੋਟ  (ਚੰਦੀ )– ਅੱਜ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾਨਿਰਦੇਆਂ ਤੇ ਮੋਗਾ ਜਿਲੇ ਚ ਪੈਂਦੇ ਪਿੰਡ ਚੱਕ ਤਾਰੇ ਵਾਲਾ ਹਲਕਾ ਧਰਮਕੋਟ ਤੋਂ ਰਣਜੀਤ ਸਿੰਘ ਨੂੰ ਇਕਾਈ ਪ੍ਰਧਾਨ ਥਾਪਿਆ ਗਿਆ ਅਤੇ 16 ਪਰਿਵਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨਾਲ ਜੁੜੇ ਹਨ,ਇਹਦੇ ਬਾਰੇ ਜਾਣਕਾਰੀ ਦੇਂਦਿਆਂ ਸੁੱਖ ਗਿੱਲ ਮੋਗਾ ਯੂਥ ਵਿੰਗ ਜਿਲ੍ਹਾ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਨੇ ਕਿਹਾ ਕੇ ਅੱਜ ਏਥੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਟੀਮ ਨੇ ਰਣਜੀਤ ਸਿੰਘ ਚੱਕ ਤਾਰੇ ਵਾਲਾ ਨੂੰ ਇਕਾਈ ਪ੍ਰਧਾਨ,ਸ਼ਰਨਜੀਤ ਸਿੰਘ ਮੀਤ ਪ੍ਰਧਾਨ,ਸੁਰਿੰਦਰ ਸਿੰਘ ਨੂੰ ਸੀ.ਮੀਤ ਪ੍ਰਧਾਨ,ਬਲਵੀਰ ਸਿੰਘ ਜਨਰਲ ਸਕੱਤਰ,ਗੁਰਪ੍ਰੀਤ ਸਿੰਘ ਖਜਾਨਚੀ,ਹਰਪਾਲ ਸਿੰਘ ਪ੍ਰੈਸ ਸਕੱਤਰ,ਗੁਰਜੀਤ ਸਿੰਘ ਸਹਾਇਕ ਪ੍ਰੈਸ ਸਕੱਤਰ,ਨਰਿੰਦਰ ਸਿੰਘ ਪ੍ਰਚਾਰ ਸਕੱਤਰ,ਬਲਵੀਰ ਸਿੰਘ ਸਹਾਇਕ ਸਕੱਤਰ,ਮਨਦੀਪ ਸਿੰਘ ਸਹਾਇਕ ਖਜਾਨਚੀ,ਸੁਰਜੀਤ ਸਿੰਘ ਐਗਜੈਕਟਿਵ ਮੈਂਬਰ ਥਾਪਿਆ ਗਿਆ ਹੈ ਅਤੇ 21 ਪਰਿਵਾਰ ਬੀਕੇਯੂ ਪੰਜਾਬ ਚ ਸ਼ਾਮਲ ਕੀਤੇ,ਇਸ ਮੌਕੇ ਮਨਦੀਪ ਸਿੰਘ ਮੰਨਾ ਬਲਾਕ ਪ੍ਰਧਾਨ ਧਰਮਕੋਟ,ਨਿਰਮਲ ਸਿੰਘ ਇਕਾਈ ਪ੍ਰਧਾਨ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਬਖਸ਼ੀਸ਼ ਸਿੰਘ ਰਾਮਗੜ੍ਹ ਖਜਾਨਚੀ,ਅੰਮ੍ਰਿਤਪਾਲ ਸਿੰਘ ਕੋਟ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ,ਲਖਬੀਰ ਸਿੰਘ ਗੋਬਿੰਦਪੁਰ,ਰਮਨਜੀਤ ਸਿੰਘ ਸਮਰਾ,ਲਾਲਜੀਤ ਸਿੰਘ ਭੁੱਲਰ ਧਰਮ ਸਿੰਘ ਵਾਲਾ,ਅਮਰਿੰਦਰ ਸਿੰਘ,ਗੋਰਾ ਜੀਂਦੜਾ,ਇਕਾਈ ਪ੍ਰਧਾਨ ਬਾਪੂ ਜੀਂਦੜਾ ਅਤੇ ਨਿਸ਼ਾਨ ਸਿੰਘ ਦਾਨੇਵਾਲਾ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਭਾਜਪਾ ਆਗੂਆਂ ਨੇ ਨਵ-ਨਿਯੁਕਤ ਐਸਪੀ-ਡੀ ਸਰਬਜੀਤ ਰਾਏ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਸਨਮਾਨਿਤ 
Next article11 ਓਲੰਪੀਅਨ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਬਣਿਆ ਵਧਾਈ ਦਾ ਪਾਤਰ ।