ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਏ ਅੱਖੜ ਰਵੱਈਏ ਖਿਲਾਫ 19 ਮਈ ਨੂੰ ਬਿਜਲੀ ਕਾਮੇ ਅਤੇ ਪੈਨਸ਼ਨਰ ਸੰਗਰੂਰ ਵਿੱਚ ਕਰਨਗੇ ਰੋਸ ਪ੍ਰਦਰਸ਼ਨ-

ਪਟਿਆਲਾ (ਰਮੇਸ਼ਵਰ ਸਿੰਘ) ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਅੱਜ ਸਥਾਨਿਕ ਟੀ ਐਸ ਯੂ ਦਫਤਰ  ਵਿਖੇ ਸਾਥੀ ਰਤਨ ਸਿੰਘ ਮਜਾਰੀ, ਸਾਥੀ ਸੁਰਿੰਦਰਪਾਲ ਲਹੌਰੀਆ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ  ਜਾਇਜ਼ ਮੰਗਾਂ /ਮਸਲਿਆਂ ਪ੍ਰਤੀ ਪਾਵਰ ਮੈਨੇਜਮੈਂਟ, ਪੰਜਾਬ ਸਰਕਾਰ ਵੱਲੋ ਅਪਣਾਏ ਨਾਂਹ ਪੱਖੀ ਰਵੱਈਏ ਦੇ ਖਿਲਾਫ਼  19 ਮਈ ਨੂੰ ਲੋਕ ਸਭਾ ਹਲਕਾ ਸੰਗਰੂਰ ਵਿਖੇ  ਬਿਜਲੀ ਅਦਾਰੇ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ । ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਆਗੂਆਂ ਸਰਵ ਸਾਥੀ ਹਰਪਾਲ ਸਿੰਘ ,ਗੁਰਵੇਲ ਸਿੰਘ ਬੱਲਪੁਰੀਆ, ਬੀ ਐਸ ਸੇਖੋਂ, ਕੁਲਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਪਿਸ਼ੌਰ ,ਬਲਜੀਤ ਸਿੰਘ ਮੋਦਲਾ, ਗੁਰਵਿੰਦਰ ਸਿੰਘ ਹਜਾਰਾ, ਤੇਜਿੰਦਰ ਸਿੰਘ ਸੇਖੋਂ, ਗੁਰਪਿਆਰ ਸਿੰਘ, ਕੌਰ ਸਿੰਘ ਸੋਹੀ, ਗੁਰਤੇਜ ਸਿੰਘ ਪੱਖੋ, ਇੰਦਰਜੀਤ ਸਿੰਘ ਢਿੱਲੋਂ, ਮਨਜੀਤ ਸਿੰਘ ਚਾਹਲ, ਬਰਜਿੰਦਰ ਸ਼ਰਮਾ, ਬਲਜੀਤ ਕੁਮਾਰ, ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਦੇ ਦਬਾਅ ਹੇਠ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਬਿਜਲੀ ਖੇਤਰ ਦੇ ਅਦਾਰੇ ਨੂੰ ਨਿੱਜੀਕਰਨ ਵਾਲੇ ਪਾਸੇ ਧੱਕਿਆ ਜਾ ਰਿਹਾ ਹੈ, ਜਿਥੇ ਪਿਛਲੇ ਅਰਸੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਪਾਸ ਕਰਵਾਉਣ ਦੀਆਂ  ਕੋਸ਼ਿਸ਼ਾਂ ਕੀਤੀਆਂ ਜਾਦੀਆਂ ਰਹੀਆਂ ਹਨ । ਓਥੇ ਹੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ/ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਪਿਛਲੇ ਦੋ ਸਾਲ ਤੋਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ।ਆਗੂਆਂ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਭੱਖਦੇ ਮਸਲੇ ਜਿਵੇਂ ਪੁਰਾਣੀ ਪੈਨਸ਼ਨ ਦੀ ਬਹਾਲੀ, ਸੱਤਵੇਂ ਤਨਖਾਹ ਕਮਿਸ਼ਨ ਦੀ ਬਜਾਏ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ,ਸੋਧੇ ਤਨਖਾਹ ਸਕੇਲਾਂ ਦੇ ਬਕਾਏ, ਡੀ ਏ ਦੀਆਂ ਕਿਸ਼ਤਾਂ ਦਾ ਬਕਾਇਆ, ਸਮਾਂਬੱਧ ਸਕੇਲਾਂ ਦੀ ਬਹਾਲੀ, ਤਨਖਾਹ/ਪੈਨਸ਼ਨ ਸੋਧ ਵਿਚਲੀਆਂ ਤਰੁੱਟੀਆਂ ਦੂਰ ਕਰਨ ਆਦਿ ਮਸਲੇ ਹੱਲ ਕਰਨ ਦੀ ਬਜਾਇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜ਼ਬੂਰ ਕੀਤਾ ਹੈ। ਜਿਸ ਦੇ ਮੱਦੇਨਜ਼ਰ 19 ਮਈ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਸਮਝੇ ਜਾਣ ਵਾਲੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਤੇ ਪੈਨਸ਼ਨਰ ਵੱਡਾ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੇ। ਮੀਟਿੰਗ ਵਿੱਚ ਬੀ ਜੇ ਪੀ ਅਤੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਵਿੱਚ ਵਿਰੋਧ ਕਰਨ ਦਾ ਫੈਸਲਾ ਵੀ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਭਰਾਤਰੀ ਜਥੇਬੰਦੀਆਂ  , ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ , ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ,  ਪਾਵਰਕਾਮ/ ਟਰਾਸ਼ਕੋ ਪੈਨਸ਼ਨ ਯੂਨੀਅਨ ,  ਪੈਨਸ਼ਨਰ ਵੈਲਫੇਅਰ ਫੈਡਰੇਸ਼ਨ, ਟੀ ਐਸ ਯੂ (ਭੰਗਲ) ਦੇ ਆਗੂ ਸਰਵ ਸਾਥੀ ਰਣਜੀਤ ਸਿੰਘ ਢਿੱਲੋਂ, ਬਲਦੇਵ ਸਿੰਘ, ਰਾਧੇ ਸ਼ਿਆਮ, ਹਰਮਨਦੀਪ, ਸੰਤੋਖ ਸਿੰਘ ਆਦਿ ਵੱਲੋਂ 19 ਮਈ ਦੇ ਸੰਘਰਸ਼ ਪ੍ਰੋਗਰਾਮ ਦੀ ਡਟਵੀਂ ਹਮਾਇਤ ਕਰਦੇ ਹੋਏ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਲ੍ਹਾ ਦੇ ਨੇਕ ਬੰਦੇ
Next articleਬੁਲੰਦਾ ਪਿੰਡ ਵਿਖੇ ਸਰਪੱਟੇ ਅਤੇ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਦੂਸਰਾ ਸ਼ਾਨਦਾਰ ਖੇਡ ਮੇਲਾ 19ਮਈ ਨੂੰ