ਮੁੱਖ ਮੰਤਰੀ ਵਲੋਂ ਵਰਚੁਅਲ ਤਰੀਕੇ ਕੀਤੇ ਗਏ ਸਮਾਗਮ ਦੌਰਾਨ ਕੀਤਾ ਗਿਆ ਉਦਘਾਟਨ

ਕੈਪਸ਼ਨ- ਮੁੱਖ ਮੰਤਰੀ ਪੰਜਾਬ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਵਿਖੇ ਵਿਕਾਸ ਕੰਮਾਂ ਦੀ ਆਨਲਾਇਨ ਸ਼ੁਰੂਆਤ ਕਰਨ ਸਬੰਧੀ ਹੋਏ ਸਮਾਗਮ ਦੌਰਾਨ ਸ਼ਿਰਕਤ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਹੋਰ

ਸਮਾਰਟ ਸਿਟੀ ਸੁਲਤਾਨਪੁਰ ਲੋਧੀ ਲਈ 134.18 ਕਰੋੜ ਰੁਪੈ ਦੀ ਵਿਕਾਸ ਕੰਮਾਂ ਦੀ ਸ਼ੁਰੂਆਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਸੂਬੇ ਦੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿਖੇ 134.18 ਕਰੋੜ ਰੁਪੈ ਦੀ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਅੱਜ ਇੱਥੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਹੋਏ ਸਮਾਗਮ ਦੌਰਾਨ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ ਤੇ ਹੋਰ ਅਧਿਕਾਰੀਆਂ ਨੇ ਮੁੱਖ ਮੰਤਰੀ ਵਲੋਂ ਆਨਲਾਇਨ ਇਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਸ਼ਿਰਕਤ ਕੀਤੀ।

ਸਮਾਰਟ ਸਿਟੀ ਪ੍ਰਾਜੈਕਟ ਤਹਿਤ 77.1 ਕਰੋੜ ਰੁਪੈ ਦੀ ਲਾਗਤ ਨਾਲ ਕਪੂਰਥਲਾ –ਸੁਲਤਾਨਪੁਰ ਲੋਧੀ ਵਾਇਆ ਫੱਤੂਢੀਂਗਾ ਸੜਕ ਨੂੰ 4 ਮਾਰਗੀ ਕਰਨਾ,  26.66 ਕਰੋੜ ਰੁਪੈ ਨਾਲ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ ਵਾਇਆ ਰੇਲ ਕੋਚ ਫੈਕਟਰੀ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨਾ , 26.09 ਕਰੋੜ ਰੁਪੈ ਦੀ ਲਾਗਤ ਨਾਲ ਪਵਿੱਤਰ ਵੇਈਂ ਦੇ ਕਿਨਾਰੇ ਪੱਕੇ ਕਰਨਾ ਅਤੇ ਖੁੱਲੀਆਂ ਥਾਵਾਂ ਦਾ ਨਿਰਮਾਣ ਕਰਨਾ , 2.3 ਕਰੋੜ ਰੁਪੈ ਦੀ ਲਾਗਤ ਨਾਲ ਮੋਰੀ ਮਹੁੱਲਾ, ਸੈਂਟਰਲ ਪਾਰਕ ਤੇ ਜਵਾਲਾ ਜੀ ਵਿਖੇ ਪਾਰਕਾਂ ਦੀ ਉਸਾਰੀ ਤੇ ਸੈਲਾਨੀਆਂ ਲਈ ਸਹੂਲਤਾਂ ਦਾ ਵਿਕਾਸ ਅਤੇ 2.03 ਕਰੋੜ ਰੁਪੈ ਦੀ ਲਾਗਤ ਨਾਲ ਕਿਸੇ ਵੀ ਅਣਸੁਖਾਵੇਂ ਹਾਲਾਤ  ਨਾਲ ਨਜਿੱਠਣ ਲਈ ਅੱਗ ਬੁਝਾਉਣ ਅਤੇ ਬਚਾਅ ਲਈ ਸੁਰੱਖਿਆ ਦੇ ਉਪਕਰਨਾ ਦੀ ਖਰੀਦ ਸ਼ਾਮਿਲ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਇਤਿਹਾਸਕ ਨਗਰੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਾਮਿਲ ਕੀਤਾ ਗਿਆ ਸੀ, ਜਿਸ ਤਹਿਤ 30 ਨਵੰਬਰ 2020 ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 40 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ ਸਨ, ਜਿਸ ਵਿਚ ਨਵਾਂ ਪ੍ਰਬੰਧਕੀ ਕੰਪਲੈਕਸ 3 ਕਰੋੜ ਰੁਪੈ, ਕਿਲ੍ਹਾ ਸਰਾਏ ਦਾ ਨਵੀਨੀਕਰਨ 6.52 ਕਰੋੜ, ਸਰਕਾਰੀ ਸਕੂਲ ਵਿਖੇ ਸੋਲਰ ਪਾਵਰ ਪਲਾਂਟ ਦੀ ਸਥਾਪਨਾ 125.37 ਲੱਖ, ਸਮਾਰਟ ਆਂਗਣਵਾੜੀ ਦੀ ਸਥਾਪਨਾ 45 ਲੱਖ , ਸਮਾਰਟ ਸਕੂਲ 9.50 ਕਰੋੜ ਅਤੇ ਸੀਵਰੇਜ਼ ਟ੍ਰੀਟਮੈਂਟ ਪਲਾਂਟ 20 ਕਰੋੜ ਰੁਪੈ ਸ਼ਾਮਿਲ ਹੈ।
ਇਸ ਮੌਕੇ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਖੁੱਲਰ, ਐਸ ਪੀ ਵਿਸ਼ਾਲਜੀਤ ਸਿੰਘ, ਐਸ ਡੀ ਐਮ ਡਾ ਚਾਰੂਮਿਤਾ, ਕੌਂਸਲਰ ਤੇਜਵੰਤ ਸਿੰਘ, ਦੀਪਕ ਧੀਰ ਤੇ ਸ਼ਹਿਰੀ ਪਰਧਾਨ ਸੁਲਤਾਨਪੁਰ ਲੋਧੀ ਕਾਂਗਰਸ ਸੰਜੀਵ ਮਰਵਾਹਾ ਵੀ ਹਾਜਰ ਸਨ ।

Previous articleਸਾਡੇ ਜੀਵਨ ਦਾਤੇ – ਰੁੱਖ
Next articleਵਧਦੀ ਮਹਿੰਗਾਈ ਨੇ ਸਮਾਜ ਦਾ ਲੱਕ ਤੋੜਿਆ-ਰਾਜ ਹਾਂਡਾ