ਮਿਸ਼ਨ ਵੱਲੋਂ ਨੀਲੋ ਵਿੱਚ ਮਹੀਨਾਵਾਰ ਸਮਾਗਮ ਕਰਾਇਆ

ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ-ਸਰਬ ਰੋਗ ਕਾ ਅਉਖਧੁ ਨਾਮ ਮਿਸ਼ਨ ਟਰੱਸਟ (ਰਜਿਸਟਰ) ਲੁਧਿਆਣਾ ਜਿਸ ਦਾ ਪ੍ਰਮੁੱਖ ਦਫਤਰ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਹੈ। ਇਹ ਧਾਰਮਿਕ ਸੰਸਥਾ ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰਬਾਣੀ ਦੇ ਸ਼ਬਦਾਂ ਨਾਲ ਅਰਦਾਸ ਬੇਨਤੀ ਕਰਕੇ ਮਰੀਜ਼ਾਂ ਨੂੰ ਗੁਰਬਾਣੀ ਅਧਾਰਤ ਠੀਕ ਕਰਨ ਦਾ ਯਤਨ ਕਰਦੀ ਹੈ। ਹੁਣ ਤੱਕ ਅਨੇਕਾਂ ਮਰੀਜ਼ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਲਾਹਾ ਲੈ ਕੇ ਸਰੀਰਕ ਤੰਦਰੁਸਤੀ ਪ੍ਰਾਪਤ ਕਰ ਚੁੱਕੇ ਹਨ। ਇਸ ਸੰਸਥਾ ਦਾ ਇੱਕ ਸੈਂਟਰ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਨੀਲੋਂ ਕਲਾਂ ਪਿੰਡ ਵਿੱਚ ਵੀ ਹੈ। ਨੀਲੋਂ ਵਾਲੇ ਸਥਾਨ ਦੇ ਵਿਚ ਮਹੀਨੇ ਦੇ ਦੂਜੇ ਐਤਵਾਰ ਨੂੰ ਮਹੀਨਾ ਵਾਰ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਐਤਵਾਰ ਨੂੰ ਇਸ ਸਮਾਗਮ ਦੇ ਵਿੱਚ ਬੀਬੀਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਉਚਾਰਨ ਕੀਤਾ। ਸੰਸਥਾ ਦੇ ਸੇਵਾਦਾਰ ਮਾਸਟਰ ਤਰਲੋਚਨ ਸਿੰਘ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਸਮਾਪਤੀ ਤੋਂ ਬਾਅਦ ਸਾਰੀ ਸੰਗਤ ਨੇ ਲੰਗਰ ਛਕਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਜ਼ਰੂਰੀ ਹੈ
Next articleਬੀਬੀ ਅਮਰ ਕੌਰ ਲਾਇਬਰੇਰੀ,ਆਰਤੀ ਚੌਕ ਜੁੜਕੇ