ਹਾਲੀਵੁੱਡ (ਸੰਯੁਕਤ ਰਾਸ਼ਟਰ) (ਸਮਾਜ ਵੀਕਲੀ): 1960ਵਿਆਂ ਵਿੱਚ ਅਮਰੀਕਾ ਦੇ ਦੱਖਣ ਵਿੱਚ ਸਿਆਹਫਾਮ ਲੋਕਾਂ ਲਈ ਵੋਟਰ ਰਜਿਸਟਰੇਸ਼ਨ ਦੇ ਅਧਿਕਾਰਾਂ ਸਬੰਧੀ ਵਿੱਢੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਰੌਬਰਟ ਪੈਰਿਸ ਮੋਜ਼ਿਜ਼ ਦਾ ਅੱਜ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਬੌਬ ਦੇ ਨਾਮ ਨਾਲ ਜਾਣੇ ਜਾਂਦੇ ਰੌਬਰਟ ਮੌਜ਼ਿਜ਼ ਨੇ ਮਨੁੱਖੀ ਅਧਿਕਾਰਾਂ ਸਬੰਧੀ ਵਿੱਢੀ ਲਹਿਰ ਦੌਰਾਨ ਵਿਦਿਆਰਥੀ ਅਹਿੰਸਾ ਤਾਲਮੇਲ ਕਮੇਟੀ ਲਈ ਮਿਸੀਸਿੱਪੀ ਦੇ ਫੀਲਡ ਡਾਇਰੈਕਟਰ ਵਜੋਂ ਸੇਵਾ ਨਿਭਾਉਂਦੇ ਹੋਏ ਭੇਦ-ਭਾਵ ਨੂੰ ਖਤਮ ਕਰਨ ਲਈ ਅਹਿਮ ਯੋਗਦਾਨ ਪਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly