ਸਹੋਦਿਆ ਅੰਤਰ ਸਕੂਲ ਮੁਕਾਬਲੇ ‘ਚ ਗੁਰੂ ਹਰਕਿਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਦਰਸ਼ਨ

ਕਪੂਰਥਲਾ ( ਕੌੜਾ)– ਸੈਕਰਡ ਹਾਰਟ ਸਕੂਲ ਕਪੂਰਥਲਾ ਵਿਖੇ ਕਰਵਾਏ ਗਏ ਸਹੋਦਿਆ ਅੰਤਰ ਸਕੂਲ ਨੈਚਰਲ ਡਰਾਈ ਫਲਾਵਰਸ ਅਰੈਂਜਮੈਂਟ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਸ਼੍ਰੀ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਦੁਆਰਾ ਸ਼ਾਨਦਾਰ ਪ੍ਦਰਸ਼ਨ ਕੀਤਾ ਗਿਆ। ਪ੍ਰਿੰਸੀਪਲ ਰੇਨੂੰ ਅਰੋੜਾ ਨੇ ਦੱਸਿਆ ਕਿ ਪ੍ਰਤੀਯੋਗਤਾ ਵਿਚ 16 ਸਹੋਦਿਆ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਸੁਖਮਨਪੀ੍ਤ ਸਿੰਘ ਅਤੇ ਜਸ਼ਨਪੀ੍ਤ ਕੌਰ ਜਮਾਤ ਅੱਠਵੀਂ  ਨੇ ਬਹਿਤਰੀਨ ਢੰਗ ਨਾਲ ਡਰਾਈ ਫਲਾਵਰਸ ਅਰੈਂਜਮੈਂਟ ਨਾਲ ਐਪਰੀਸੇਸ਼ਨ ਅਵਾਰਡ ਹਾਸਲ ਕੀਤਾ। ਸਕੂਲ ਦੀ ਪ੍ਬੰਧਕ ਕਮੇਟੀ ਦੇ ਪ੍ਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਮਣੀ ਕਮੇਟੀ, ਇੰਜ: ਸਵਰਨ ਸਿੰਘ ਪ੍ਧਾਨ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਸਕੂਲ ਇੰਜ : ਹਰਨਿਆਮਤ ਕੌਰ ਅਤੇ ਪ੍ਰਸ਼ਾਸਕ ਇੰਜ: ਨਿਮਰਤਾ ਕੌਰ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਦਰਸ਼ਨ ਲਈ ਵਧਾਈ ਦਿੱਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSamaj Weekly 242 = 18/10/2023
Next articleਮਿੱਠੜਾ ਕਾਲਜ ਵਿਖੇ ਕੈਰੀਅਰ ਕੌਂਸਲਿੰਗ ਸੈਲ ਵਜੋਂ ਦੋ ਰੋਜ਼ਾ ਵਰਕਸ਼ਾਪ ਆਯੋਜਿਤ