ਛੋਟੇ ਸਾਹਿਬਜਾਦਿਆਂ ਦੀ ਯਾਦ ‘ਚ ‘ਬਾਲ ਦਿਵਸ’ ਮਨਾਇਆ ਜਾਵੇ -ਭੋਲਾ ਯਮਲਾ
(ਸਮਾਜ ਵੀਕਲੀ): ‘ਪੰਜਾਬ ਦੀ ਅਮੀਰ ਵਿਰਾਸਤ ਦੇ ਪ੍ਰਚਾਰ ਪਸਾਰ ਲਈ ਵਚਨਬੱਧ ਤੇ “ਸੱਭਿਆਚਾਰਕ ਚੇਤਨਾ ਮੁਹਿੰਮ’ ਪੰਜਾਬ ਦੇ ਚੇਅਰਮੈਨ ਤੇ ਉੱਘੇ ਗਾਇਕ ਬਾਈ ਭੋਲਾ ਯਮਲਾ ਅਪਣੇ ਸਾਥੀ ਗਾਇਕਾਂ ਸੁਤੰਤਰ ਚੋਹਾਨ ਤੇ ਦਿਲਬਾਗ ਕਲਿਆਣ ਨਾਲ ਮਿਲਕੇ ਇਕ ਮੰਗ ਦੇ ਰੂਪ ਵਿੱਚ ਇਕ ਵਿਸ਼ੇਸ਼ ਗੀਤ ‘ਬਾਲ ਦਿਵਸ’ ਲੈ ਕੇ ਆ ਰਹੇ ਹਨ,ਜਿਸ ਗੀਤ ਦਾ ਫ਼ਿਲਮਾਂਕਨ ਉਹਨਾਂ ਅਪਣੇ ਜੱਦੀ ਪਿੰਡ ਝਖੜਵਾਲਾ ਵਿਖ਼ੇ ਫਿਲਮ ਡਾਇਰੈਕਟਰ ਜਸਵਿੰਦਰ ਜੱਸੀ ਤੇ ਬਲੌਰ ਸਿੰਘ ਦੇ ਨਿਰਦੇਸ਼ਨਾ ਹੇਠ ਮੁਕੰਮਲ ਕੀਤਾ ਗਿਆ ਹੈ l
ਸ਼ੂਟਿੰਗ ਦਾ ਰਸਮੀ ਉਦਘਾਟਨ ਉੱਘੇ ਸਮਾਜ ਸੇਵੀ ਪ੍ਰੁਤਿਪਾਲ ਸਿੰਘ ਲਾਲੀ ਬਰਾੜ, ਸਰਪੰਚ ਜਗਦੇਵ ਸਿੰਘ ਤੇ ਮਿੱਠੂ ਰਾਮ ਰੁਪਾਣਾ ਨੇ ਅਪਣੇ ਕਰ ਕਮਲਾਂ ਨਾਲ ਕੀਤਾ | ਗੀਤ ਨੂੰ ਕੁਲਦੀਪ ਬਰਾੜ ਡੋਡ ਨੇ ਅਪਣੇ ਸ਼ਾਨਦਾਰ ਸ਼ਬਦਾਂ ਵਿੱਚ ਪਰੋਇਆ ਹੈ ਤੇ ਸੰਗੀਤ ਗੁਰਨੇਕ ਮੋਹਲਾਂ ਨੇ ਤਿਆਰ ਕੀਤਾ ਹੈ | ਪ੍ਰੈਸ ਨੂੰ ਜਾਣਕਾਰੀ ਦਿਦਿਆਂ ਆਰਟਿਸਟ ਵੈਲਫ਼ੇਅਰ ਸੋਸਾਇਟੀ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਗਾਇਕ ਭੋਲਾ ਯਮਲਾ, ਦਿਲਬਾਗ ਕਲਿਆਣ ਤੇ ਸੁਤੰਤਰ ਚੋਹਾਨ ਨੇ ਕਿਹਾ ਕਿ ਸਾਨੂੰ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਦਿਆਂ ਉਹਨਾਂ ਦੇ ਸ਼ਹਾਦਤ ਵਾਲੇ ਦਿਨ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਪੱਧਰ ਤੇ ‘ਬਾਲ ਦਿਵਸ’ ਵਜੋਂ ਮਨਾਇਆ ਜਾਵੇ ਤੇ ਸਾਡੇ ਗੁਰੂਆਂ ਪੂਰਵਜਾਂ ਦੀਆਂ ਸਿੱਖਿਆਵਾਂ ਦੀ ਕਦਰ ਕਰਦਿਆਂ ਅਪਣੀ ਅਮੀਰ ਵਿਰਾਸਤ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਉਹਨਾਂ ਸਰੋਤਿਆਂ ਨੂੰ ਅਪਣੇ ਗੀਤ ‘ਬਾਲ ਦਿਵਸ’ ਨੂੰ ਉਤਸ਼ਾਹ ਦੇਣ ਤੇ ਪਸੰਦ ਕਰਨ ਦੀ ਅਪੀਲ ਵੀ ਕੀਤੀ ਹੈ l ਜਿਕਰਯੋਗ ਹੈ ਕਿ ਬਾਈ ਭੋਲਾ ਯਮਲਾ ਹਮੇਸ਼ਾ ਹੀ ਸਾਫ ਸੁਥਰਾ ਤੇ ਸਭਿਅਕ ਗੀਤ ਗਾਉਣ ਵਾਲਾ ਸੁਰੀਲਾ ਫ਼ਨਕਾਰ ਹੈ ਜਿਸਨੂੰ ਭਾਰਤ ਦੇ ਚੌਥੇ ਸਰਬੋਤਮ ਪੁਸਰਕਾਰ ਪਦਮਸ਼੍ਰੀ ਲਈ ਵੀ ਨਾਮਜ਼ਦ ਕੀਤਾ ਗਿਆ ਹੈ l ਜਿਸਦੇ ਗੀਤ ਹਮੇਸ਼ਾ ਸਮਾਜ ਨੂੰ ਕੋਈ ਵਿਸ਼ੇਸ਼ ਦੇਨ ਦੇਣ ਵਾਲੇ ਹੁੰਦੇ ਹਨ l