ਜਿੱਤ ਯਕੀਨਣ

ਜਤਿੰਦਰ 
(ਸਮਾਜ ਵੀਕਲੀ)
ਉੱਠ ਦਿੱਲੀਏ ਗੂੜ੍ਹੀ ਨੀਂਦਰ ਚੋਂ
ਤੇਰੇ ਵਾਰਸ ਪੁਰਾਣੇ ਆਏ ਨੇ
ਨਹੀਂ ਤਲਵਾਰਾਂ ਤੇ ਨਾ ਤੇਗਾਂ ਨੇ
ਜਫਰਨਾਮੇ ਦੀਆਂ ਕਲਮਾਂ ਬਣ ਆਏ ਨੇ
ਵਜਾ ਨਗਾਰੇ ਦੇ ਡਗੇ ਢੋਲ ਤੇ
ਘੋੜਿਆਂ ਵਾਲੇ ਟਰਾਲੀਆਂ ਤੇ ਆਏ ਨੇ
ਨਾ ਜਾਤਾਂ ਵਾਲੇ ਨਾ ਧਰਮਾਂ ਵਾਲੇ
ਕਿਰਤੀ ਨੇ ਗੰਗੂ ਪਿੱਛੇ ਛੱਡ ਆਏ ਨੇ
ਭੁੱਖੇ ਸਨ ਜੋ ਤੇਰੇ ਦਰ ਤੇ ਸੌਂਦੇ
ਵੀਹਾਂ ਵਾਲਾ ਲੰਗਰ ਬਣ ਆਏ ਨੇ
ਅਨਪੜ ਸਨ ਜੁਝਾਰੂ ਸਾਡੇ ਬਾਪ ਦਾਦੇ
ਮਿਹਨਤ ਉਹਨਾਂ ਦੀ ਪੜੇ ਲਿਖੇ ਆਏ ਨੇ
ਸੀ ਪੰਜਾਬ ਹਰਿਆਣਾ ਬਿਹਾਰ ਬੰਗਾਲ
ਬੋਲ ਲੀੜੇ ਵੱਖ ਪਰ ਭਾਈਵਾਲ ਆਏ ਨੇ
ਮੁੜਾਂਗੇ ਜਿੱਤ ਕੇ ਹੋਰ ਕੋਈ ਰਾਹ ਨਹੀਂ ਪੁੱਤ
ਘਰ ਕਹਿ ਕੇ ਬੱਚਿਆਂ ਨੂੰ ਹਰ ਹਾਲ ਆਏ ਨੇ
ਤੇਰਾ ਸਿਰ ਢੱਕਣ ਵਾਲੇ ਨੀ ਬੇਦਰਦੇ
ਖ਼ੁਦ ਨੰਗੇ ਪੈਰੀਂ ਲੜਦੇ ਖਪਦੇ ਬੇਹਾਲ ਆਏ ਨੇ
ਆਏ ਹਾਂ ਹਿੰਦ ਦੀ ਚਾਦਰ ਵਾਲੇ ਔਰੰਗਿਆ
ਨਾਲ ਅੱਜ ਫਤਿਹ ਜੁਝਾਰ ਆਏ ਨੇ
ਹਾਂ ਹੈ ਜਿੱਤ ਯਕੀਨਣ ਅਸਾਡੀ
ਦਾਦੇ ਦੇ ਰਸਤੇ ਦਾਦੀ ਤੇ ਪੋਤੇ ਨਾਲ ਆਏ ਨੇ
ਜਤਿੰਦਰ 
ਮਾਜਰੀ ,( ਕੈਥਲ )
9729013780
Previous articleਭੋਲਾ ਯਮਲਾ ਦਾ ਗੀਤ ‘ਬਾਲ ਦਿਵਸ’ 20 ਦਸੰਬਰ ਨੂੰ ਵਿਸ਼ਵ ਪੱਧਰ ਤੇ ਹੋਵੇਗਾ ਜਾਰੀ (ਰਮੇਸ਼ਵਰ ਸਿੰਘ-ਪਟਿਆਲਾ)
Next articleਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ’ਤੇ ਦੇਵ ਖਰੌੜ ਨੇ ਲੋਕਾਂ ਨੂੰ ਕੀਤੀ ਬਲੈਕ-ਆਊਟ ਕਰਨ ਦੀ ਬੇਨਤੀ