ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੀ ਐਸ ਈ ਸੀ ਇੰਪਲਾਈਜ਼ ਜੋਆਇੰਟ ਫੋਰਮ ਦੇ ਸੱਦੇ ਤੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਇੰਜੀਨੀਅਰ ਵਲੋਂ ਕੀਤੀ ਜਾਣ ਵਾਲੀ 3 ਫਰਵਰੀ ਦੀ ਇਕ ਰੋਜਾ ਹੜਤਾਲ ਦੇ ਸਬੰਧ ਵਿਚ ਅਤੇ ਬਿਜਲੀ ਸੋਧ 2020, ਕਿਸਾਨ ਵਿਰੋਧੀ ਕਾਨੂੰਨ ਅਤੇ ਲੇਬਰ ਕਾਨੂੰਨ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਉੁਪ ਮੰਡਲ ਸ਼ਾਮਚੁਰਾਸੀ ਵਲੋਂ ਕੀਤਾ ਗਿਆ।
ਜਿਸ ਵਿਚ ਇੰਜੀ. ਨਿਰਮਲ ਸਿੰਘ ਪ੍ਰਧਾਨ ਟੀ ਐਸ ਯੂ, ਸ. ਮੰਡਲ ਹੁਸ਼ਿਆਰਪੁਰ ਅਤੇ ਸੁਰਜੀਤ ਸਿੰਘ, ਹਰਵਿੰਦਰ ਸਿੰਘ, ਜਰਨੈਲ ਸਿਘ, ਦਲਵੀਰ ਸਿੰਘ, ਨਛੱਤਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਆਪਣੇ ਹੱਕ ਹਕੂਕਾਂ ਪ੍ਰਤੀ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦਾ ਐਲਾਨ ਕੀਤਾ, ਅਤੇ ਕਿਹਾ ਕਿ ਜੇਕਰ ਸਰਕਾਰ ਆਪਣੇ ਅੜੀਅਲ ਵਤੀਰੇ ਨੂੰ ਛੱਡ ਕੇ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਕਰੇਗੀ ਤਾਂ ਕਿਸਾਨ ਅੰਦੋਲਨ ਵਿਚ ਆਪਣਾ ਯੋਗਦਾਨ ਬਿਜਲੀ ਮਹਿਕਮਾ ਵੀ ਇਹ ਮੁਜਾਹਰੇ ਕਰਕੇ ਪਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਇਹ ਕਾਲੇ ਕਾਨੂੰਨਾਂ ਨੂੰ ਵਾਪਿਸ ਲੈ ਕੇ ਪੰਜਾਬ ਦੇ ਹਿੱਤਾਂ ਦੀ ਹਾਮੀਕਾਰ ਬਣੇ। ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗਾ।