ਨਵੀਂ ਦਿੱਲੀ (ਸਮਾਜ ਵੀਕਲੀ) : ਬਾਲੀਵੁੱਡ ਸਟਾਰ ਅਜੈ ਦੇਵਗਨ ਦੇ ਭਰਾ ਅਨਿਲ ਦੇਵਗਨ ਦਾ ਦੇਹਾਂਤ ਹੋ ਗਿਆ ਹੈ। ਅਜੇ ਦੇਵਗਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਅਜੈ ਦੇਵਗਨ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਬੀਤੀ ਰਾਤ ਮੈਂ ਆਪਣੇ ਭਰਾ ਅਨਿਲ ਦੇਵਗਨ ਨੂੰ ਗੁਆ ਦਿੱਤਾ। ਉਸ ਦੇ ਅਚਾਨਕ ਦੇਹਾਂਤ ਨੇ ਸਾਡੇ ਪਰਿਵਾਰ ਨੂੰ ਤੋੜ ਦਿੱਤਾ ਹੈ। ਮੈਂ ਹਰ ਰੋਜ਼ ਉਨ੍ਹਾਂ ਦੀ ਮੌਜੂਦਗੀ ਨੂੰ ਮਿਸ ਕਰਾਂਗਾ। ਮਹਾਂਮਾਰੀ ਕਾਰਨ ਅਸੀਂ ਕੋਈ ਨਿਜੀ ਪ੍ਰਾਰਥਨਾ ਸਭਾ ਨਹੀਂ ਕਰ ਰਹੇ ਹਾਂ।’