ਬੰਬਈ ਹਾਈ ਕੋਰਟ ਵੱਲੋਂ ਕੰਗਨਾ ਦੀ ਅਪੀਲ ’ਤੇ ਫ਼ੈਸਲਾ ਰਾਖਵਾਂ

ਮੁੰਬਈ (ਸਮਾਜ ਵੀਕਲੀ) : ਬੰਬਈ ਹਾਈ ਕੋਰਟ ਨੇ ਫਿਲਮ ਅਦਾਕਾਰਾ ਕੰਗਨਾ ਰਣੌਤ ਵੱਲੋਂ ਮੁੰਬਈ ਸਥਿਤ ਉਸ ਦੇ ਬੰਗਲੇ ਦੇ ਇੱਕ ਹਿੱਸੇ ਨੂੰ ਨਗਰ ਨਿਗਮ ਵੱਲੋਂ ਤੋੜੇ ਜਾਣ ਖ਼ਿਲਾਫ਼ ਦਾਇਰ ਪਟੀਸ਼ਨ ਦੇ ਸਬੰਧ ’ਚ ਪਟੀਸ਼ਟ ਦੇ ਸਬੰਧ ’ਚ ਅੱਜ ਦਲੀਲਾਂ ਸੁਣਨ ਮਗਰੋਂ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।

ਬ੍ਰਿਹਨਮੁੰਬਈ ਨਗਰ ਨਿਗਮ ਨੇ ਲਿਖਤੀ ਹਲਫ਼ਨਾਮੇ ’ਚ ਇਸ ਕਾਰਵਾਈ ਪਿੱਛੇ ਮੰਦੀ ਭਾਵਨਾ ਜਾਂ ਨਿੱਜੀ ਬਦਲੇ ਦੀ ਭਾਵਨਾ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਬੰਗਲੇ ਦਾ ਕੁਝ ਹਿੱਸਾ ਢਾਹੇ ਜਾਣ ਨੂੰ ਲੈ ਕੇ ਬੀਐੱਮਸੀ ਤੋਂ ਦੋ ਕਰੋੜ ਰੁਪੲੇ ਦਾ ਮੁਆਵਜ਼ਾ ਮੰਗਣ ਸਬੰਧੀ ਕੰਗਨਾ ਦਾ ਦਾਅਵਾ ਵਿਚਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੰਮ ਰੋਕੇ ਜਾਣ ਸਬੰਧੀ ਨੋਟਿਸ ਦਿੱਤੇ ਜਾਣ ’ਤੇ ਕੰਗਨਾ ਨੇ ਗਲਤ ਤੇ ਟਾਲ ਮਟੋਲ ਵਾਲਾ ਜਵਾਬ ਦਿੱਤਾ ਸੀ ਤੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉੱਥੇ ਕੋਈ ਨਾਜਾਇਜ਼ ਨਿਰਮਾਣ ਕੀਤਾ ਜਾ ਰਿਹਾ ਹੈ। ਜਸਟਿਸ ਐੱਸਜੇ ਕਥਾਵਾਲਾ ਤੇ ਜਸਟਿਸ ਆਰਆਈ ਚਾਗਲਾ ਦੇ ਬੈਂਚ ਨੇ ਅਪੀਲ ’ਤੇ ਪਿਛਲੇ ਹਫ਼ਤੇ ਸੁਣਵਾਈ ਕੀਤੀ ਸੀ। 

Previous articleਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਭਰਾ ਦਾ ਦੇਹਾਂਤ
Next articleਬੌਲੀਵੁੱਡ ਅਦਾਕਾਰਾ ਮਿਸ਼ਟੀ ਮੁਖਰਜੀ ਦਾ ਦੇਹਾਂਤ