ਬਾਇਡਨ ਮਿਸ਼ੀਗਨ ਅਤੇ ਨੇਵਾਦਾ ’ਚ ਟਰੰਪ ਤੋਂ ਅੱਗੇ

ਵਾਸ਼ਿੰਗਟਨ (ਸਮਾਜ ਵੀਕਲੀ) : ਨਵੇਂ ਚੋਣ ਸਰਵੇਖਣ ’ਚ ਖ਼ੁਲਾਸਾ ਹੋਇਆ ਹੈ ਕਿ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਊਮੀਦਵਾਰ ਜੋਇ ਬਾਇਡਨ ਮਿਸ਼ੀਗਨ ਅਤੇ ਨੇਵਾਦਾ ’ਚ ਡੋਨਲਡ ਟਰੰਪ ਤੋਂ ਛੇ ਫ਼ੀਸਦੀ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਊਂਜ ਲੋਵਾ ’ਚ ਦੋਵੇਂ ਆਗੂਆਂ ਵਿਚਕਾਰ ਬਰਾਬਰ ਦੀ ਟੱਕਰ ਹੈ। 2016 ’ਚ ਹੋਈਆਂ ਚੋਣਾਂ ਵੇਲੇ ਟਰੰਪ ਨੇ ਲੋਵਾ ਅਤੇ ਮਿਸ਼ੀਗਨ ’ਚ ਜਿੱਤ ਹਾਸਲ ਕੀਤੀ ਸੀ ਜਦਕਿ ਊਨ੍ਹਾਂ ਦੀ ਵਿਰੋਧੀ ਊਮੀਦਵਾਰ ਡੈਮੋਕਰੈਟਿਕ ਹਿਲੇਰੀ ਕਲਿੰਟਨ ਨੇ ਨੇਵਾਦਾ ’ਚ ਜਿੱਤ ਦਾ ਝੰਡਾ ਗੱਡਿਆ ਸੀ।

ਸੀਬੀਐੱਸ ਨਿਊਜ਼-ਯੂਗੋਵ ਵੱਲੋਂ ਐਤਵਾਰ ਨੂੰ ਚੋਣ ਸਰਵੇਖਣ ਦੇ ਅੰਕੜੇ ਜਾਰੀ ਕੀਤੇ ਗਏ ਜਿਸ ’ਚ ਕਿਹਾ ਗਿਆ ਹੈ ਕਿ ਟਰੰਪ (46) ਮਿਸ਼ੀਗਨ ਅਤੇ ਨੇਵਾਦਾ ’ਚ ਬਾਇਡਨ (52) ਤੋਂ ਛੇ ਫ਼ੀਸਦੀ ਵੋਟਾਂ ਨਾਲ ਪਿੱਛੇ ਚੱਲ ਰਿਹਾ ਹੈ। ਲੋਵਾ ’ਚ ਦੋਵੇਂ ਊਮੀਦਵਾਰਾਂ ਨੂੰ ਰਜਿਸਟਰਡ ਵੋਟਰਾਂ ਤੋਂ 49-49 ਫ਼ੀਸਦੀ ਵੋਟਾਂ ਮਿਲੀਆਂ ਹਨ। ਪਿਛਲੇ ਹਫ਼ਤੇ ਰਾਇਟਰਜ਼-ਲਪਸੋਸ ਪੋਲ ’ਚ ਖ਼ੁਲਾਸਾ ਹੋਇਆ ਸੀ ਕਿ ਬਾਇਡਨ ਨੂੰ ਪੈਨਸਿਲਵੇਨੀਆ ’ਚ 5 ਫ਼ੀਸਦੀ ਅਤੇ ਵਿਸਕੌਨਸਿਨ ’ਚ 6 ਫ਼ੀਸਦੀ ਵੋਟਾਂ ਦੀ ਲੀਡ ਹਾਸਲ ਹੈ।

Previous articleਅਰਮੀਨੀਆ ਅਤੇ ਅਜ਼ਰਬਾਇਜਾਨ ਵੱਲੋਂ ਇਕ-ਦੂਜੇ ’ਤੇ ਗੋਲੀਬੰਦੀ ਤੋੜਨ ਦੇ ਦੋਸ਼
Next articleਕਰੋਨਾ ਤੋਂ ‘ਇਮਿਊਨ’ ਹੋਣ ਬਾਰੇ ਟਰੰਪ ਦੇ ਟਵੀਟ ’ਤੇ ਰੋਕ ਲਾਈ