ਕਰੋਨਾ ਤੋਂ ‘ਇਮਿਊਨ’ ਹੋਣ ਬਾਰੇ ਟਰੰਪ ਦੇ ਟਵੀਟ ’ਤੇ ਰੋਕ ਲਾਈ

ਸਾਂ ਫਰਾਂਸਿਸਕੋ (ਸਮਾਜ ਵੀਕਲੀ) : ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਰੋਨਾਵਾਇਰਸ ਤੋਂ ਇਮਿਊਨ ਹੋਣ ਬਾਰੇ ਕੀਤੇ ਗਏ ਟਵੀਟ ਨੂੰ ਅੱਗੇ ਸ਼ੇਅਰ ਕਰਨ ’ਤੇ ਰੋਕ ਦਿੱਤਾ ਹੈ। ਟਵਿੱਟਰ ਦਾ ਮੰਨਣਾ ਹੈ ਕਿ ਇਸ ਨਾਲ ਕਰੋਨਾਵਾਇਰਸ ਬਾਰੇ ਗੁੰਮਰਾਹਕੁਨ ਜਾਣਕਾਰੀ ਸਾਂਝੀ ਕਰਨ ਦੇ ਨੇਮਾਂ ਦੀ ਊਲੰਘਣਾ ਹੋਈ ਹੈ। ਟਰੰਪ ਨੇ ਟਵੀਟ ’ਚ ਕਿਹਾ ਸੀ,‘‘ਵ੍ਹਾਈਟ ਹਾਊਸ ਦੇ ਡਾਕਟਰਾਂ ਮੁਤਾਬਕ ਮੈਨੂੰ ਹੁਣ ਕਰੋਨਾ ਨਹੀਂ (ਇਮਿਊਨ) ਹੋ ਸਕਦਾ ਅਤੇ ਨਾ ਹੀ ਅੱਗੇ ਫੈਲਾ ਸਕਦਾ ਹਾਂ। ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ।’’ ਟਵਿੱਟਰ ਅਲਰਟ ’ਚ ਕਿਹਾ ਗਿਆ ਹੈ ਕਿ ਊਨ੍ਹਾਂ ਅਜਿਹੇ ਟਵੀਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿਊਂਕਿ ਜ਼ਿਆਦਾ ਲੋਕਾਂ ਤੱਕ ਪਹੁੰਚਣ ਨਾਲ ਇਹ ਟਵਿੱਟਰ ਦੇ ਨੇਮਾਂ ਦੀ ਊਲੰਘਣਾ ਹੋਵੇਗੀ। ਇਹ ਪਹਿਲੀ ਵਾਰ ਨਹੀਂ ਹੈ ਕਿ ਟਵਿੱਟਰ ਨੇ ਟਰੰਪ ਦੇ ਵਿਵਾਦਤ ਟਵੀਟ ਨੂੰ ਸਾਂਝਾ ਕਰਨ ਤੋਂ ਰੋਕਿਆ ਹੈ।

Previous articleਬਾਇਡਨ ਮਿਸ਼ੀਗਨ ਅਤੇ ਨੇਵਾਦਾ ’ਚ ਟਰੰਪ ਤੋਂ ਅੱਗੇ
Next articleCovid-19 death cases in Israel surpass 2,000