ਬਾਂਬਾ ਮਿਊਜੀਕਲ ਕਵੈਂਟਰੀ ਯੂ ਕੇ ਦੇ ਪਰਮਜੀਤ ਸਿੰਘ ਵਲੋਂ ਹਾਕੀਆਂ ਭੇਂਟ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਪੋਰਟਸ ਕਲੱਬ ਧੁਦਿਆਲ ਦੇ ਸਮੁੱਚੇ ਖਿਡਾਰੀਆਂ ਨੇ ਲੰਬੇ ਅਰਸੇ ਬਾਅਦ ਪਿੰਡ ਵਿਚ ਫਿਰ ਤੋਂ ਹਾਕੀ ਖੇਡ ਨੂੰ ਮੁੜ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੁਰਜੀਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਧੁਦਿਆਲ ਦੀ ਹਾਕੀ ਟੀਮ ਇਲਾਕੇ ਵਿਚ ਕਿਸੇ ਸਮੇਂ ਸਿਰਕੱਢਵੀਂ ਹੁੰਦੀ ਸੀ, ਪਰ ਬਹੁਤੇ ਖਿਡਾਰੀ ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਤੇ ਜਾਂ ਪ੍ਰਦੇਸਾਂ ਵਿਚ ਜਾਣ ਕਰਕੇ ਖਿਡਾਰੀਆਂ ਦੀ ਕਮੀਂ ਖੇਡ ਗਰਾਉਂਡ ਨੂੰ ਕੁਝ ਸਮੇਂ ਲਈ ਜਾਪਣ ਲੱਗੀ।

ਉਸ ਕਮੀਂ ਨੂੰ ਦੂਰ ਕਰਨ ਲਈ ਪਿੰਡ ਦੇ ਹੀ ਅਮਰੀਕਾ, ਇੰਗਲੈਂਡ, ਇਟਲੀ, ਕੈਨੈਡਾ, ਨਿਊਜੀਲੈਂਡ, ਸਪੇਨ, ਜਰਮਨ, ਆਸਟ੍ਰੇਲੀਆ ਅਤੇ ਹੋਰ ਮੁਲਕਾਂ ਵਿਚ ਗਏ ਪ੍ਰਵਾਸੀ ਭਾਰਤੀਆਂ ਨੇ ਆਪਣਾ ਸਹਿਯੋਗ ਜੁਟਾ ਕੇ ਇਸ ਹਾਕੀ ਖੇਡ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਇਸ ਵਿਚ ਅਹਿਮ ਭੂਮਿਕਾ ਗਿਆਨੀ ਕੁਲਵੰਤ ਸਿੰਘ ਯੂ ਕੇ ਵਾਲਿਆਂ ਨੇ ਨਿਭਾਉਂਦਿਆਂ ਦੱਸਿਆ ਕਿ ਯੂ ਕੇ ਪ੍ਰਸਿੱਧ ਕਾਰੋਬਾਰੀ ਬਾਂਬਾ ਮਿਊਜੀਕਲ ਕਵੈਂਟਰੀ ਦੇ ਮੁੱਖ ਸੰਚਾਲਕ ਪਰਮਜੀਤ ਸਿੰਘ ਨੇ ਪਿੰਡ ਦੇ ਖਿਡਾਰੀਆਂ ਨੂੰ ਹਾਕੀਆਂ ਅਤੇ ਬਾਲਾਂ ਭੇਂਟ ਕੀਤੀਆਂ।

ਹਾਕੀ ਕੋਚ ਸੁਖਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਹੈ ਅਤੇ ਉਹ ਨਿਯਮਤ ਰੂਪ ਨਾਲ ਖੇਡ ਗਰਾਉਂਡ ਵਿਚ ਆਪਣੀ ਰੋਜ਼ਾਨਾ ਪ੍ਰੈਕਟਿਸ ਕਰਨ ਲਈ ਆਉਂਦੇ ਹਨ। ਥੋੜੇ ਸਮੇਂ ਵਿਚ ਹੀ ਵੱਡੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਸਮੁੱਚੇ ਪਿੰਡ ਦੇ ਮੋਹਤਵਰ ਅਤੇ ਇਲਾਕੇ ਦੇ ਲੋਕ ਇਸ ਖੇਡ ਮੁਹਿੰਮ ਤੋਂ ਕਾਫੀ ਖੁਸ਼ ਹਨ, ਕਿ ਨੌਜਵਾਨ ਪੀੜ੍ਹੀ ਮੋਬਾਇਲ ਬਿਮਾਰੀ ਅਤੇ ਨਸ਼ਿਆਂ ਦੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ।

Previous articleਸ਼ੁਰੇਸ਼ ਯਮਲਾ ਲੈ ਕੇ ਹਾਜ਼ਰ ਹੋਏ ‘ਪਰਿਵਾਰ ਦਾ ਵਿਛੋੜਾ’
Next articleਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਟਰੈਕ ‘ਗੋਬਿੰਦ ਦੇ ਲਾਲ ਪਿਆਰੇ’ ਰਿਲੀਜ਼