ਸ਼ੁਰੇਸ਼ ਯਮਲਾ ਲੈ ਕੇ ਹਾਜ਼ਰ ਹੋਏ ‘ਪਰਿਵਾਰ ਦਾ ਵਿਛੋੜਾ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਪੋਤਰੇ ਸ਼ੁਰੇਸ਼ ਯਮਲਾ ਛੋਟੇ ਸਾਹਿਜਬਾਦਿਆਂ ਦੀ ਸ਼ਹੀਦੀ ਜੋੜ ਮੇਲੇ ਮੌਕੇ ਆਪਣਾ ਧਾਰਮਿਕ ਟਰੈਕ ਪਰਿਵਾਰ ਦਾ ਵਿਛੋੜਾ ਲੈ ਕੇ ਹਾਜ਼ਰ ਹੋਏ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਵੱਡੇ ਸ਼ਾਹਿਬਜਾਦਿਆਂ ਦੀ ਸ਼ਹੀਦੀ ਨੂੰ ਪ੍ਰਨਾਮ ਕਰਦਿਆਂ ਸ਼ੁਦੇਸ਼ ਯਮਲਾ ਨੇ ਦੱਸਿਆ ਕਿ ਇਸ ਟਰੈਕ ਨੂੰ ਜਸਵੀਰ ਸਿੰਘ ਘੁਲਾਲ ਨੇ ਕਲਮਬੱਧ ਕੀਤਾ ਹੈ ਅਤੇ ਇਸ ਦੇ ਪ੍ਰੋਡਿਊਸਰ ਜੇ ਐਸ ਵਾਲੀਆ ਹਨ। ਪੀ ਐਸ ਐਫ ਦੀ ਇਸ ਪੇਸ਼ਕਸ਼ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਵਾਲੀਆ ਹਨ ਅਤੇ ਇਸ ਦਾ ਸੰਗੀਤ ਕਰਨ ਪ੍ਰਿੰਸ ਦਾ ਹੈ। ਸ਼ੋਸ਼ਲ ਮੀਡੀਏ ਦੇ ਵੱਖ-ਵੱਖ ਚੈਨਲਾਂ ਤੇ ਇਹ ਟਰੈਕ ਸੰਗਤਾਂ ਦਾ ਪਿਆਰ ਖੱਟ ਰਿਹਾ ਹੈ।

Previous articleਸ਼ਾਮਚੁਰਾਸੀ ਵਿਚ ਜੀ ਓ ਮੋਬਾਇਲ ਕੰਪਨੀ ਦਾ ਸਟੋਰ ਕਰਵਾਇਆ ਬੰਦ
Next articleਬਾਂਬਾ ਮਿਊਜੀਕਲ ਕਵੈਂਟਰੀ ਯੂ ਕੇ ਦੇ ਪਰਮਜੀਤ ਸਿੰਘ ਵਲੋਂ ਹਾਕੀਆਂ ਭੇਂਟ