ਬਹੁਜਨ ਫਰੰਟ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਢਾਹੇ ਜਾਣ ਦੇ ਵਿਰੋਧ ’ਚ ਕੇਂਦਰੀ ਮੰਤਰੀਆਂ ਦਾ ਘਿਰਾਓ 28 ਤੇ 31 ਨੂੰ

ਜਲੰਧਰ (ਸਮਾਜ ਵੀਕਲੀ ਬਿਊਰੋ) – ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਤੇ ਡਾ. ਅੰਬੇਡਕਰ ਸਭਾਵਾਂ ਤੇ ਹੋਰ ਭਰਾਤਰੀ ਜੱਥੇਬੰਦੀਆਂ ਵਲੋਂ ਬਣਾਏ ਗਏ ਸਾਂਝੇ ਬਹੁਜਨ ਫਰੰਟ ਪੰਜਾਬ ਵਲੋਂ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਦੱਸਿਆਂ ਕਿ 108 ਸੰਤ ਕਿ੍ਰਸ਼ਨ ਨਾਥ ਚਿਹੇੜੂ ਵਾਲਿਆਂ ਅਤੇ ਸੰਤ ਸਮਾਜ ਦੀ ਅਗਵਾਈ ’ਚ ਬਹੁਜਨ ਫਰੰਟ ਪੰਜਾਬ ਵਲੋਂ ਅਕਾਲੀ ਭਾਜਪਾ ਸਰਕਾਰ ਦੇ ਜੋਂ ਕੇਂਦਰ ਵਿੱਚ ਵਜ਼ੀਰ ਹਨ ਉਨ੍ਹਾਂ ਦੇ ਘਰਾਂ ਦਾ ਘੇਰਾਓ ਕੀਤਾ ਜਾਵੇਗਾ ਕਿਉਂਕਿ ਭਾਜਪਾ ਦੀ ਸਰਕਾਰ ਦੇ ਅਧੀਨ ਡੀਡੀਏ ਆਉਂਦਾ ਹੈ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਆਪਣੀ ਸਰਕਾਰ ਨੂੰ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਨਹੀਂ ਕਰਵਾਇਆ ਅਤੇ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ। ਬਹੁਜਨ ਫਰੰਟ ਦੇ ਸਰਪ੍ਰਸਤ ਸੰਤ ਕਿਸ਼ਨ ਨਾਥ ਚਿਹੇੜੂ ਵਾਲਿਆ ਨੇ ਕਿਹਾ ਕੀ ਜਦ ਤੱਕ ਦਿੱਲੀ ਤੁਗਲਕਾਬਾਦ ਮੰਦਿਰ ਦੀ ਜ਼ਮੀਨ ਵਾਪਸ ਨਹੀਂ ਹੁੰਦੀ ਅਤੇ ਸਰਕਾਰ ਕਾਂਸ਼ੀ ਬਨਾਰਸ ਜਾ ਕੇ ਗਲਤੀ ਨਹੀਂ ਮੰਨਦੀ ਤਦ ਤੱਕ ਸਮਾਜ ਇਸੇ ਤਰ੍ਹਾਂ ਸੰਘਰਸ਼ ਕਰਦਾ ਰਹੇਗਾ। ਸੰਤ ਕ੍ਰਿਸ਼ਨ ਨਾਥ ਨੇ ਕਿਹਾ ਕਿ ਅੰਦੋਲਨ ਤਿੰਨ ਹਿੱਸਿਆਂ ’ਚ ਵੰਡ ਕੇ ਮਾਝਾ, ਮਾਲਵਾ, ਦੁਆਬਾ ਵਿੱਚ ਲੜਿਆ ਜਾਵੇਗਾ ਜਿਸ ਤਹਿਤ 28 ਅਗਸਤ ਨੂੰ ਫਗਵਾੜਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘੇਰਾਓ ਕੀਤਾ ਜਾਵੇਗਾ ਅਤੇ 31 ਅਗਸਤ ਨੂੰ ਲੰਬੀ ਪਿੰਡ ਬਾਦਲ (ਬਠਿੰਡਾ) ਬੀਬਾ ਹਰਸਿਮਰਤ ਕੌਰ ਦੇ ਘਰ ਦਾ ਘੇਰਾਓ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਹਰਦੀਪ ਸਿੰਘ ਪੁਰੀ ਤੇ ਸ਼ਵੇਤ ਮਲਿਕ ਅੰਮਿ੍ਰਤਸਰ ਦੇ ਘਰਾਂ ਦੇ ਘੇਰਾਓ ਦਾ ਐਲਾਨ 31 ਅਗਸਤ ਨੂੰ ਬਾਦਲ ਪਿੰਡ ਵਿਖੇ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਮਸਲਾ ਨਾ ਹੱਲ ਹੋਇਆ ਤਾ ਫਰੰਟ ਵਲੋਂ ਪੰਜਾਬ ਦੇ ਸਾਰੇ ਐਮ.ਪੀਜ਼ ਦੇ ਘਰਾਂ ਦਾ ਘੇਰਾਓ ਕੀਤਾ ਜਾਵੇਗਾ ਅਤੇ ਲਗਾਤਾਰ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਆਪਣੇ ਹੱਕ ਲੈ ਕੇ ਰਹਾਂਗੇ ਜਿਸ ਲਈ ਸਮਾਜ ਹਰ ਤਰ੍ਹਾਂ ਦੀ ਤਰ੍ਹਾਂ ਕੁਰਬਾਨੀ ਲਈ ਤਿਆਰ ਬਰ ਤਿਆਰ ਹੈ।ਉਨ੍ਹਾਂ ਕਿਹਾ ਫਰੰਟ ਦਿੱਲੀ ਵਿੱਚ ਗਿ੍ਰਫਤਾਰ 23 ਨੌਜਵਾਨਾਂ ਦੇ ਪਰਿਵਾਰਾਂ ਦਾ 20 ਹਜਾਰ ਪ੍ਰਤਿ ਨੌਜਵਾਨ ਆਰਥਿਕ ਸਹਿਯੋਗ ਕਰੇਗਾ ਅਤੇ ਉਨ੍ਹਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਵੀ ਲੜੇਗਾ। ਸੰਤ ਕ੍ਰਿਸ਼ਨ ਨਾਥ ਚਿਹੇੜੂ ਵਾਲਿਆ ਅਤੇ ਸੁਖਵਿੰਦਰ ਸਿੰਘ ਕੋਟਲੀ ਨੇ ਸਾਂਝੇ ਤੋਰ ਤੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇੀ ਵਲੋਂ 2 ਸਤੰਬਰ ਤੋਂ 7 ਸਤੰਬਰ ਤੱਕ ਜੋ ਸੂਬੇ ਭਰ ਅੰਦਰ ਅੰਦੋਲਨ ਕੀਤਾ ਜਾ ਰਿਹਾ ਹੈ ਉਸ ਨੂੰ ਵੀ ਵੱਡੇ ਪੱਧਰ ਤੇ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਸਰਵ ਸੁਖਵਿੰਦਰ ਸਿੰਘ ਕੋਟਲੀ, ਸ੍ਰੀ ਅੰਮਿ੍ਰਤਪਾਲ ਭੌਂਸਲੇ, ਰਜਿੰਦਰ ਰੀਹਲ, ਹਰਭਜਨ ਸੁੰਮਨ, ਸੁਰਿੰਦਰ ਢੰਡਾ, ਜਗਦੀਸ ਰਾਣਾ, ਜਗਦੀਸ਼ ਦੀਸ਼ਾ ਬੂੂਟਾ ਮੰਡੀ, ਰਮੇਸ਼ ਚੋਹਕਾਂ, ਰਾਮ ਸਰੂਪ ਸਰੋਏ, ਮਨਦੀਪ ਜੱਸਲ ਕੌਂਸਲਰ, ਰਜਿੰਦਰ ਕਜ਼ਲੇ, ਅਮਰੀਕ ਬਾਗੜੀ, ਪ੍ਰਦੀਪ ਮੱਲ੍ਹ ਆਦਿ ਹਾਜ਼ਰ

Previous articleTusk: Boris Johnson should not become ‘Mr No Deal’
Next articleਸਰਕਾਰੀਆ ਵਲੋਂ ਫਿਲੌਰ ਵਿਖੇ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦੇ ਕੰਮ ’ਤੇ ਤਸੱਲੀ ਦਾ ਪ੍ਰਗਟਾਵਾ, ਸਖ਼ਤ ਮਿਹਨਤ ਲਈ ਅਧਿਕਾਰੀਆਂ ਨੂੰ ਦਿੱਤੀ ਸ਼ਾਬਾਸ