“ਗੁਰੂ ਰਵਿਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ;” ਗੀਤ ਦਾ ਰਚੇਤਾ – ਗੀਤਕਾਰ “ਮਾਹਣੀ ਫਗਵਾੜੇ ਵਾਲਾ’

ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ 28 ਗੀਤ ਹੋ ਚੁੱਕੇ ਨੇ ਰਿਕਾਰਡ
ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਸਮਾਜ ਦਾ ਲਾਡਲਾ ਅਤੇ ਮਿਸ਼ਨ ਦਾ ਪ੍ਰੇਮੀ ਪ੍ਰਸਿੱਧ ਗੀਤਕਾਰ ਮਾਹਣੀ ਫਗਵਾੜੇ ਵਾਲਾ, ਜਿਸਦੇ ਲਿਖੇ ਸੰਨ 2023 ਵਿੱਚ ਕੁੱਲ 30 ਗੀਤ ਰਿਲੀਜ਼ ਹੋਏ ਸੀ । ‘ਗੁਰੂ ਰਵਿਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ’ ਜੋ ਸਾਲ ਦਾ ਇੱਕ ਸੁਪਰ ਹਿੱਟ ਗੀਤ ਸਾਬਿਤ ਹੋਇਆ । ਜਿਸਨੂੰ ਵਰਲਡ ਫੇਮਸ ਗਾਇਕ ਮਾਸ਼ਾ ਅਲੀ ਨੇ ਗਾਇਆ ਸੀ ਤੇ ਅਮਰ ਮਿਊਜ਼ਿਕ ਦਾ ਮਿਰਰ ਨੇ ਆਪਣੇ ਖੂਬਸੂਰਤ ਸੰਗੀਤ ਨਾਲ ਸ਼ਿੰਗਾਰਿਆ ਸੀ,, ਇਸੇ ਗੀਤ ਦਾ ਇੱਕੋ ਰੂਪ ਲੈ ਕੇ ਦੋਬਾਰਾ ਹਾਜ਼ਰੀ ਭਰ ਰਹੇ ਆਂ,, ਇਸ ਗੀਤ ਨੂੰ ਬਾਬਾ ਗੁਲਾਬ ਜੀ ਨੇ ਆਪਣੀ ਬੇਹੱਦ ਸੁਰੀਲੀ ਆਵਾਜ਼ ‘ਚ ਗਾਇਆ ਹੈ ਤੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ, ਅਮਦਾਦ ਅਲੀ ਨੇ।  ਗੀਤਕਾਰ ਮਾਹਣੀ ਫਗਵਾੜੇ ਵਾਲੇ ਦੇ ਇਸ ਸਾਲ ਵੀ ਗੁਰੂ ਰਵਿਦਾਸ ਜੀ ਦੀ ਕ੍ਰਿਪਾ ਨਾਲ ਹੁਣ ਤੱਕ 28 ਗੀਤ ਰਿਕਾਰਡ ਹੋ ਚੁੱਕੇ ਹਨ,, ਜਿਨ੍ਹਾਂ ਨੂੰ ਵੱਖ ਵੱਖ ਕਲਾਕਾਰਾਂ ਨੇ ਗਾਇਆ ਹੈ,, ਮਾਸ਼ਾ ਅਲੀ,, ਬਾਬਾ ਗੁਲਾਬ ਸਿੰਘ ਜੀ,, ਸੁਦੇਸ਼ ਕੁਮਾਰੀ,, ਰਿੱਤੂ ਨੁਰਾਂ,, ਬਖਸ਼ੀ ਬਿੱਲਾ,,ਮਨਦੀਪ ਮਿੱਕੀ,, ਜੋਤ ਹਰਫ਼,,ਸਾਂਝ ਸ਼ੰਮੀ,,ਸੋਨੀ ਸਾਗਰ,, ਪੰਮਾ ਸੁੰਨੜ,, ਸੰਦੀਪ ਲੋਈ,, ਪੰਮਾ ਲਧਾਣਾ,, ਸਰਬਜੀਤ ਸਹੋਤਾ, ਕੌਰ ਪ੍ਰੀਤ,, ਨੀਤੂ ਸ਼ੇਰਾਂ,, ਹੋਰ ਵੀ ਅਨੇਕਾਂ ਕਲਾਕਾਰਾਂ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤਕਾਰ ਮਾਹਣੀ ਫਗਵਾੜਾ ਨੇ ਦੱਸਿਆ ਕਿ ਇਨ੍ਹਾਂ ਗੀਤਾਂ ਨੂੰ ਰਿਕਾਰਡ ਕਰਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਮਿਊਜ਼ਿਕ ਡਾਇਰੈਕਟਰ ਅਮਰ (ਮਿਊਜ਼ਿਕ ਦਾ ਮਿਰਰ) AR MUSIC ਤੋਂ ਹਰਪ੍ਰੀਤ ਸੁਮਨ ਤੇ US BEAT ਤੋਂ ਰਿੱਕੀ ਪਾਲ ਭਾਜੀ ਦਾ ਸਤਵਿੰਦਰ ਬਾਵਾ,, ਅਮਰਜੀਤ ਵਿਰਦੀ ਜੀ ਦਾ ਰਿਹਾ । ਮਾਹਣੀ ਨੇ ਕਿਹਾ ਕਿ ਮੈਂ ਇਨ੍ਹਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਮੇਰੀਆਂ ਲਿਖਤਾਂ ਨੂੰ ਇਨ੍ਹਾਂ ਮਾਣ ਸਨਮਾਨ ਦਿੰਦੇ ਹਨ,, ਸਦਾ ਰਿਣੀ ਰਹਾਂਗਾ ਇਨ੍ਹਾਂ ਵੀਰਾਂ ਦਾ,, ਤੇ ਅੱਗੇ ਤੋਂ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਕਾਂਸ਼ੀ ਵਿੱਚ ਰੱਬ” ਧਾਰਮਿਕ ਟਰੈਕ ਨਾਲ ਆਪਣੀ ਹਾਜ਼ਰੀ ਭਰੇਗਾ ਪ੍ਰਸਿੱਧ ਗਾਇਕ ਬਲਰਾਜ
Next articleਗਾਇਕ ਜੇ ਐਚ ਤਾਜਪੁਰੀ “ਗੁਰੂ ਰਵਿਦਾਸ ਦੇ ਜਾਏ” ਸਿੰਗਲ ਟਰੈਕ ਨਾਲ ਭਰੇਗਾ ਦਮਦਾਰ ਹਾਜ਼ਰੀ