ਕਵਿਤਾ

(ਸਮਾਜ ਵੀਕਲੀ)

ਹੇ ਮੇਰੇ ਮਾਲਕਾ,
ਤੂੰ ਅੱਜ ਇਹ ਫੈਸਲਾ ਕਰਦੇ।
ਜਮੀਰਾਂ ਮਹਿੰਗੀਆਂ ਕਰਦੇ।
ਦੌਲਤਾਂ ਸਸਤੀਆਂ ਕਰਦੇ।

ਜੋ ਮਾਰਨ ਧੀਆਂ ਨੂੰ ਕੁੱਖਾਂ ਵਿੱਚ
ਤੇ ਸਾੜਨ ਗੈਸਾਂ ਤੇ।
ਖਤਮ ਇਹਨਾ ਬੇ ਜਮੀਰਾਂ ਵਾਲਿਆਂ ਦੀਆਂ
ਹਸਤੀਆਂ ਕਰਦੇ।
ਹੇ ਮੇਰੇ ਮਾਲਕਾ ਤੂੰ ਅੱਜ ਇਹ ਫੈਸਲਾ ਕਰਦੇ।
ਜਮੀਰਾਂ ਮਹਿੰਗੀਆਂ ਕਰਦੇ।
ਦੌਲਤਾਂ ਸਸਤੀਆਂ ਕਰਦੇ।

ਜਿੱਥੇ ਦਸ ਬਦਨਾਮ ਮਿਲ ਕੇ
ਇੱਕ ਨੂੰ ਬਦਨਾਮ ਬਣਾ ਜਾਂਦੇ।
ਤਬਾਹ ਤੂੰ ਇਹੋ ਜਿਹੀਆਂ,
ਨਾਨਕ ਸਾਹਿਬ,ਬਸਤੀਆਂ ਕਰਦੇ।
ਜਮੀਰਾਂ ਮਹਿੰਗੀਆਂ ਕਰਦੇ
ਦੌਲਤਾਂ ਸਸਤੀਆਂ ਕਰਦੇ।
ਹੇ ਮੇਰੇ ਮਾਲਕਾ ਤੂੰ ਅੱਜ ਇਹ ਫੈਸਲਾ ਕਰਦੇ।

ਜੋ ਵੱਢਦੇ ਰੁੱਖਾਂ ਨੂੰ।
ਨਾਲ਼ੇ ਮਾਰਨ ਚਿੜੀਆਂ ਨੂੰ।
ਵੱਢਦੇ ਇਹਨਾ ਦੇ ਸਾਰੇ।
ਖਤਮ ਖਰਮਸਤੀਆਂ ਕਰਦੇ।
ਹੇ ਮੇਰੇ ਮਾਲਕਾ, ਤੂੰ ਇਹ ਫੈਸਲਾ ਕਰਦੇ।
ਜਮੀਰਾਂ ਮਹਿੰਗੀਆਂ ਕਰਦੇ
ਦੌਲਤਾਂ ਸਸਤੀਆਂ ਕਰਦੇ।

ਮੰਨ ਲੈ ਸਰਬ ਦੀ ਇਹ ਫਰਿਆਦ
ਵਜਾ ਦੇ ਬਾਬਾ ਫਿਰ ਰਬਾਬ।
ਸਤਿ ਕਰਤਾਰ ਜਪਾਦੇ ਸਾਰਿਆਂ।
ਬੰਦ ਇਹੋ ਜਿਹਿਆਂ ਦੀਆਂ ਦਾਤਿਆ।
ਸਭ ਮਸਤੀਆਂ ਕਰਦੇ।
ਹੇ ਮੇਰੇ ਨਾਨਕ ਸਾਹਿਬ,ਅੱਜ ਫੈਸਲਾ ਕਰਦੇ।
ਜਮੀਰਾਂ ਮਹਿਗੀਆਂ ਕਰਦੇ।
ਦੌਲਤਾਂ ਸਸਤੀਆਂ ਕਰਦੇ।

ਸਰਬਜੀਤ ਕੌਰ ਪੀਸੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੀ ਲੱਗਦੀ ਕਿਸੇ ਨਾ ਦੇਖੀ_ ਟੁੱਟਦੀ ਨੂੰ ਜੱਗ ਜਾਣਦਾ
Next articleਜਦੋਂ ਸਿਰਾਂ ਤੇ ਝੱਖੜ ਝੁੱਲੇ