ਬਠਿੰਡਾ ਨਕੋਦਰ (ਹਰਜਿੰਦਰ ਛਾਬੜਾ) (ਸਾਮਜ ਵੀਕਲੀ): ਤੁਸੀਂ ਆਕਾਸ਼ ’ਤੇ ਉਡਣ ਵਾਲੇ ਅਤੇ ਪਾਣੀ ਵਿਚ ਚੱਲਣ ਵਾਲੇ ਜਹਾਜ਼ ਤਾਂ ਬਹੁਤ ਦੇਖੇ ਹੋਣਗੇ ਪਰ ਬਠਿੰਡਾ ਵਿਚ ਅੱਜ ਕੱਲ੍ਹ ਸੜਕਾਂ ’ਤੇ ਦੌੜਣ ਵਾਲਾ ਜਹਾਜ਼ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਜਹਾਜ਼ ਰਾਮਾ ਮੰਡੀ ਦੇ ਕੁਲਦੀਪ ਸਿੰਘ ਹੁੰਜਨ (ਖੇਤੀ ਔਜ਼ਾਰ ਬਣਾਉਣ ਵਾਲਾ ਮਿਸਤਰੀ) ਅਤੇ ਆਰਕੀਟੈਕਟ ਰਾਮਪਾਲ ਬੇਹਨੀਵਾਲ ਨੇ ਤਿਆਰ ਕੀਤਾ ਹੈ।
ਸੜਕਾਂ ’ਤੇ ਦੌੜਦੇ ਇਸ ਜਹਾਜ਼ ਦੀ ਇੰਟਰਨੈੱਟ ਮੀਡੀਆ ’ਤੇ ਕਾਫੀ ਚਰਚਾ ਹੈ। ਜਾਣਕਾਰੀ ਮਿਲਦੇ ਹੀ ਲੋਕ ਇਸ ਨੂੰ ਦੇਖਣ ਲਈ ਰਾਮਾ ਮੰਡੀ ਪਹੁੰਚਣ ਲੱਗੇ ਹਨ। ਦੋਵਾਂ ਨੇ ਜਹਾਜ਼ ਖਾਸ ਤੌਰ ’ਤੇ ਵਿਆਹ ਸਮਾਗਮ ਵਿਚ ਲਾੜੇ ਦੇ ਰਥ ਦੇ ਤੌਰ ’ਤੇ ਇਸਤੇਮਾਲ ਕਰਨ ਲਈ ਬਣਾਇਆ ਹੈ। ਇਸ ’ਤੇ ਢਾਈ ਲੱਖ ਰੁਪਏ ਦੀ ਲਾਗਤ ਆਈ ਹੈ।
ਮੂਲ ਰੂਪ ਵਿਚ ਪਿੰਡ ਗਿਆਨਾ ਦਾ ਰਹਿਣ ਵਾਲੇ 50 ਸਾਲਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਅੱਠਵੀਂ ਤਕ ਪੜਿਆ ਹੈ। 14 ਸਾਲ ਦੀ ਉਮਰ ਤੋਂ ਰਾਮਾ ਮੰਡੀ ਵਿਚ ਖੇਤੀ ਔਜ਼ਾਰ ਬਣਾ ਰਿਹਾ ਹੈ। ਆਪਣੇ ਸਾਥੀ ਰਾਮਪਾਲ ਬਹਨੀਵਾਲ ਨਾਲ ਮਿਲ ਕੇ ਹਰ ਸਮੇਂ ਕੁਝ ਨਵਾਂ ਕਰਨ ਦੀ ਸੋਚਦਾ ਰਹਿੰਦਾ ਹਾਂ। ਇਸ ਤੋਂ ਪਹਿਲਾਂ ਸਾਲ 2019 ਵਿਚ ਉਨ੍ਹਾਂ ਨੇ ਸਕ੍ਰੈਪ ਨਾਲ ਇਕ ਰੇਲਵੇ ਇੰਜਣ ਤਿਆਰ ਕੀਤਾ ਸੀ, ਜੋ ਕਿ ਰਿਫਾਇਨਰੀ ਦੀ ਟਾਊਨਸ਼ਿਪ ਵਿਚ ਸਥਾਪਤ ਕੀਤਾ ਗਿਆ ਹੈ।