ਮੁੰਬਈ (ਸਮਾਜ ਵੀਕਲੀ): ਫਿਲਮ ਨਿਰਮਾਤਾ-ਕੋਰੀਓਗ੍ਰਾਫਰ ਰੇਮੋ ਡੀ’ਸੂਜ਼ਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ 46 ਸਾਲਾ ਨਿਰਦੇਸ਼ਕ ਨੂੰ ਕੋਕੀਲਾਬੇਨ ਹਸਪਤਾਲ ਦੇ ਆਈਸੀਯੂ ਵਿਚ ਰੱਖਿਆ ਗਿਆ ਹੈ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰਾਂ ਨੇ ਐਂਜੀਓਗ੍ਰਾਫੀ ਕੀਤੀ ਹੈ ਅਤੇ ਉਹ ਇਸ ਸਮੇਂ ਆਈਸੀਯੂ ਵਿੱਚ ਹੈ।