ਨੱਢਾ ਮਾਮਲਾ: ਭਾਜਪਾ ਵਿਧਾਇਕ ਵੱਲੋਂ ਮਮਤਾ ਬੈਨਰਜੀ ’ਤੇ ‘ਅਤਿਵਾਦੀ ਮਾਨਸਿਕਤਾ’ ਰੱਖਣ ਦਾ ਦੋਸ਼

ਬਲੀਆ (ਉੱਤਰ ਪ੍ਰਦੇਸ਼) (ਸਮਾਜ ਵੀਕਲੀ) : ਭਾਜਪਾ ਦੇ ਕਥਿਤ ਵਿਵਾਦਤ ਵਿਧਾਇਕ ਸੁਰੇਂਦਰ ਸਿੰਘ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ‘ਰਾਖਸ਼ਸ਼’ ਦੱਸਦਿਆਂ ਉਨ੍ਹਾਂ ’ਤੇ ‘ਅਤਿਵਾਦੀ ਮਾਨਸਿਕਤਾ’ ਰੱਖਣ ਦਾ ਦੋਸ਼ ਲਾਇਆ ਹੈ। ਸ੍ਰੀ ਸਿੰਘ ਨੇ ਤ੍ਰਿਣਮੂਲ ਕਾਂਗਰਸ ਦੀ ਨੇਤਾ ’ਤੇ ਦੋਸ਼ ਲਾਇਆ, ‘ਰੋਹਿੰਗੀਆ ਮੁਸਲਮਾਨਾਂ ਦੇ ਸੰਪਰਕ ’ਚ ਆਉਣ ਮਗਰੋਂ ਮਮਤਾ ਬੈਨਰਜੀ ‘ਅਤਿਵਾਦੀ ਮਾਨਸਿਕਤਾ’ ਵਾਲੀ ਹੋ ਗਈ ਹੈ। ਪੱਛਮੀ ਬੰਗਾਲ ’ਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੇ ਕਾਫਲੇ ’ਤੇੇ ਹਮਲੇ ਨੂੰ ਮਮਤਾ ਬੈਨਰਜੀ ਵੱਲੋਂ ਡਰਾਮਾ ਕਰਾਰ ਦਿੱਤੇ ਜਾਣ ਸਬੰਧੀ ਬਿਆਨ ਦੇ ਜਵਾਬ ’ਚ ਸੁਰੇਂਦਰ ਸਿੰਘ ਨੇ ਕਿਹਾ ਕਿ ਆਪਣੀ ਰਾਜਨੀਤੀ ਲਈ ‘ਦੇਸ਼ਧ੍ਰੋਹੀਆਂ’ ਦੀ ਕਥਿਤ ਮਦਦ ਲੈਣ ਵਾਲੀ ਬੈਨਰਜੀ ਲਈ ਪੱਥਰਬਾਜ਼ੀ ਕਰਵਾਉਣਾ ਬਹੁਤ ‘ਛੋਟੀ ਗੱਲ’ ਹੈ।

Previous articleਫਿਲਮ ਨਿਰਮਾਤਾ ਤੇ ਕੋਰੀਓਗ੍ਰਾਫਰ ਰੇਮੋ ਡੀ’ਸੂਜ਼ਾ ਨੂੰ ਦਿਲ ਦਾ ਦੌਰਾ ਪਿਆ
Next articleਖੇਤੀ ਕਾਨੂੰਨ ਰੱਦ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ