ਫ਼ਰਿਆਦ

(ਸਮਾਜ ਵੀਕਲੀ)

ਕਿਤੋਂ ਆ ਵੇ ਅੜਿਆ
ਅੰਬਰੀਂ ਉਡਾਰੀ ਲਾਈਏ ਵੇ,
ਦੁਨੀਆਂ ਦੇ ਇਸ ਸਾਗਰ ‘ਚੋ,
ਦੂਰ ਕਿਤੇ ਲੰਘ ਜਾਈਏ ਵੇ।

ਗ਼ਮ ਦਾ ਤਿਲਕ ਹੈ ਮੇਰੇ ਮੱਥੇ,
ਸਭ ਫ਼ਿਰਦੇ ਪੀੜ ਲਕੋਈ,
ਪੋਤੜਿਆਂ ਦਾ ਵਿਰਸਾ ਪੀੜਾਂ,
ਇਸ ਨੂੰ ਕਿੰਝ ਲੁਕਾਈਏ ਵੇ—

ਮੈਂ ਨੀ ਕਹਿੰਦੀ ਤੂੰ ਬੇ-ਜੁਬਾ ਹੈ,
ਹੋਠ ਤੇਰੇ ਫਰਕਨ ਤੋਂ ਵੱਧ ਨੀ,
ਕੁਝ ਬੋਲ, ਐਵੇਂ ਨਾ ਕਿਤੇ
ਚੁੱਪ ਦੀ ਸ਼ਰਮ ਹੰਢਾਈਏ ਵੇ–

ਕਿਉਂ ਹਿਜ਼ਰਾਂ ਨੂੰ ਪੀਵਣ ਖਾਤਰ,
ਦਿਉ ਬਣ ਬਣ ਜੰਮਦੇ ਹਾਂ,
ਮੈਂ ਤਾਂ ਚਾਹੁੰਦੀ ਇੱਕ-ਮਿੱਕ ਹੋ
ਮੰਝਧਾਰੀ ਰੁੜ ਜਾਈਏ ਵੇ—

ਸੀਨੇ ਅੰਦਰ ਵੇਦਨਾ ਰੜ੍ਹਕੇ
ਵਿੱਚ ਚੁਰਸਤੇ ਜ਼ਿੰਦਗੀ ਭਟਕੇ,
ਡੁਬ ਮਰੀਏ ਪੈ ਕਿਸੇ ਸਮੁੰਦਰ
ਫੇਰ ਨਾ ਨਜ਼ਰੀਂ ਆਈਏ ਵੇ
ਕਿਤੋਂ ਆ ਵੇ ਅੜਿਆ—।

ਪ੍ਰਸ਼ੋਤਮ ਪੱਤੋ, ਮੋਗਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਦੂਕ ਤੋ ਬਿਨਾਂ
Next articleਉਸ ਪਿੰਡ ਦਾ ਜਿੰਮੀਦਾਰ