*ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਜਨਤਕ ਸਿਹਤ ਸਹੂਲਤਾਂ ਬਚਾਉਣ ਲਈ ਤਹਿਸੀਲ ਕੰਪਲੈਕਸ ਵਿੱਚ ਲੜੀਵਾਰ ਧਰਨੇ ਦੇ ਬਾਰਵੇਂ ਦਿਨ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ*

*ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਤੇ ਪੇਂਡੂ ਡਿਸਪੈਂਸਰੀਆਂ ਬੰਦ ਕਰਕੇ ਸਰਕਾਰ ਗਰੀਬਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ:-ਪ੍ਰਸ਼ੋਤਮ ਫਿਲੌਰ*
ਫਿਲੌਰ, ਅੱਪਰਾ (ਜੱਸੀ)-ਜਨਤਕ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਅੰਦੋਲਨ ਕਰ ਰਹੀ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਦੀ ਸ਼ੁਰੂਆਤ ਤਹਿਤ 16 ਅਕਤੂਬਰ ਤੋਂ 31 ਅਕਤੂਬਰ ਤੱਕ ਚੱਲਣ ਵਾਲੇ ਲੜੀਵਾਰ ਧਰਨੇ ਦੇ ਦੂਸਰੇ ਦਿਨ ਭਾਰੀ  ਮੁਜਾਹਰੇ ਵਿੱਚ ਪਿੰਡ ਮਹਿਸਮਪੁਰ, ਦਾਰਾਪੁਰ ਤੇ ਸੇਖੂਪੁਰ ਦੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਰਾਮ ਕਿਸ਼ਨ ਤਹਿੰਗ,ਨੇ  ਕੀਤੀ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਦੇ ਕੋਰ ਕਮੇਟੀ ਦੇ ਆਗੂਆਂ ਜਰਨੈਲ ਫਿਲੌਰ,ਮਾ ਹੰਸ ਰਾਜ,ਪਰਸ਼ੋਤਮ ਫਿਲੌਰ, ਕੁਲਦੀਪ ਸਿੰਘ ਫਿਲੌਰ, ਅਮਰਜੀਤ ਲਾਡੀ, ਜਸਵੰਤ ਅੱਟੀ, ਬਲਜੀਤ ਦਾਰਾਪੁਰ ਆਦਿ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਗਰੀਬ ਲੋਕਾਂ ਲਈ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਤੇ ਪੇਂਡੂ ਡਿਸਪੈਂਸਰੀਆਂ ਬੰਦ ਕਰਕੇ ਸਰਕਾਰ ਗਰੀਬਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਤੇ ਸਿਰਫ਼ ਵਧੀਆ ਸਿਹਤ ਸਹੂਲਤਾਂ ਦੇਣ ਦੇ ਇਸਤਿਹਾਰਾਂ ਤੇ ਲੋਕਾਂ ਦੀ ਕਮਾਈ ਦੇ ਨਾਲ ਭਰੇ ਖਜ਼ਾਨੇ ਨੂੰ ਲੁਟਾਇਆ ਦਾ ਰਿਹਾ ਹੈ ਪਰ ਜਮੀਨੀ ਹਕੀਕਤਾਂ ਕੁਝ ਹੋਰ ਹੀ ਹਨ। ਇਸ ਸਮੇਂ ਆਗੂਆਂ ਮੰਗ ਕੀਤੀ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80% ਅਸਾਮੀਆਂ ਖਾਲੀ ਹਨ ਤੇ ਮੰਗ ਕੀਤੀ ਕਿ ਹਸਪਤਾਲਾਂ ਵਿੱਚ ਡਾਕਟਰਾਂ, ਫਰਮਾਂਸਿਸਟਾਂ, ਲੈਬਾਟਰੀ ਅਸਿਸਟੈਂਟ, ਸਹਾਇਕ ਸਟਾਫ,ਦਰਜਾ ਚਾਰ ਮੁਲਾਜਮਾਂ ਤੇ ਐਂਬੂਲੈਂਸ ਡਰਾਇਵਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ, ਹਰ ਤਰ੍ਹਾਂ ਦੀਆਂ ਪੂਰੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ, ਸ਼ਾਮ ਦੀ ਓ ਪੀ ਡੀ ਸ਼ੁਰੂ ਕੀਤੀ ਜਾਵੇ, ਬਲੱਡ ਬੈਂਕਾਂ ਦਾ ਪ੍ਰਬੰਧ ਕੀਤਾ ਜਾਵੇ, ਬੰਦ ਕੀਤੀਆਂ ਪੇਂਡੂ ਡਿਸਪੈਂਸਰੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਫਿਲੌਰ ਦੇ ਹਸਪਤਾਲ ਵਿੱਚ ਡਾਇਲਸੈਸ ਦਾ ਪ੍ਰਬੰਧ ਕੀਤਾ ਜਾਵੇ, ਇਸ ਹਸਪਤਾਲ ਵਿਚੋਂ ਨਸ਼ਾ ਛਡਾਊ ਕੇਂਦਰ ਸ਼ਿਫਟ ਕੀਤਾ ਜਾਵੇ, ਆਦਿ। ਇਸ ਸਮੇਂ ਕੁਲਜੀਤ ਸਿੰਘ ਫਿਲੌਰ, ਗੁਦਾਵਰ ਕੈਲ਼ੇ, ਸੁਰਿੰਦਰ ਸਿੰਘ,ਬਿੱਲਾ ਤਹਿੰਗ, ਮਨਜੀਤ ਰਾਮ ਦਾਰਾਪੁਰ, ਅਜੈ ਕੁਮਾਰ ਦਾਰਾਪੁਰ, ਹਰਦੀਪ ਚੌਹਾਨ ਮਹਿਸਮਪੁਰ, ਰਜਿੰਦਰ ਰਾਜੂ ਪੰਚ, ਜੋਗਿੰਦਰ ਪਾਲ ਮਹਿਸਮਪੁਰ,ਬੂਟਾ ਰਾਮ ਮਹਿਸਮਪੁਰ, ਨਿਰਮਲ ਸਿੰਘ ਤਹਿੰਗ,ਸਾਬੀ ਕੁਮਾਰ, ਗੁਰਬਚਨਾ ਰਾਮ, ਰਾਹੁਲ ਕੋਰੀ, ਰਾਮ ਗੋਬਿੰਦ ਰਾਮ, ਕਿਸ਼ਨ ਤਹਿੰਗ,  ਸੁਨੀਤਾ ਫਿਲੌਰ, ਕਮਲਜੀਤ ਕੌਰ ਬੰਗੜ, ਕਮਲਾ ਦੇਵੀ,ਹੰਸ ਕੌਰ, ਕਮਲਜੀਤ ਕੌਰ,  ਸੰਦੀਪ ਕੌਰ, ਆਸ਼ਾ ਰਾਣੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਪੂਰਥਲਾ ਦੇ ਪਿੰਡ ਸੁਰਖਪੁਰ ਦੇ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ  ਹੋਈ ਮੌਤ
Next articleJats, Rajputs gain as Cong, BJP go for social engineering in choice of candidates