ਪੰਜਾਬ ਕੈਬਿਨਟ ‘ਚ ਵੱਡਾ ਫੈਸਲਾ, ਵਧਾਈ ਸਟਾਪ ਡਿਊਟੀ

ਪੰਜਾਬ ਕੈਬਿਨਟ ਦੀ ਚੰਡੀਗੜ੍ਹ ‘ਚ ਮੀਟਿੰਗ ਜਾਰੀ ਹੈ। ਜਿਸ ‘ਚ ਕਈਂ ਵੱਡੇ ਫੈਸਲੇ ਲਏ ਗਏ ਹਨ। ਇਸ ਮੀਟਿੰਗ ‘ਚ ਹੀ ਫੈਸਲਾ ਲਿਆ ਗਿਆ ਹੈ ਕਿ 1% ਸਟਾਪ ਡਿਊਟੀ/ ਰਜੀਸਟ੍ਰੈਸ਼ਨ/ ਖਰੀਦ-ਵੇੱਚ ਅਤੇ ਅਰਬਨ ਪ੍ਰਾਪਰਟੀ ਦੀ ਖਰੀਦ-ਵੇਚ ‘ਤੇ ਵਧਾ ਦਿੱਤੀ ਹੈ।

ਚੰੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ)- ਚੰਡੀਗੜ੍ਹ: ਪੰਜਾਬ ਕੈਬਿਨਟ ਦੀ ਚੰਡੀਗੜ੍ਹ ‘ਚ ਮੀਟਿੰਗ ਜਾਰੀ ਹੈ। ਜਿਸ ‘ਚ ਕਈਂ ਵੱਡੇ ਫੈਸਲੇ ਲਏ ਗਏ ਹਨ। ਇਸ ਮੀਟਿੰਗ ‘ਚ ਹੀ ਫੈਸਲਾ ਲਿਆ ਗਿਆ ਹੈ ਕਿ 1% ਸਟਾਪ ਡਿਊਟੀ/ ਰਜੀਸਟ੍ਰੈਸ਼ਨ/ ਖਰੀਦ–ਵੇੱਚ ਅਤੇ ਅਰਬਨ ਪ੍ਰਾਪਰਟੀ ਦੀ ਖਰੀਦ–ਵੇਚ ‘ਤੇ ਵਧਾ ਦਿੱਤੀ ਹੈ।
ਇਸ ਦੇ ਨਾਲ ਹੀ ਲੁਧਿਆਣਾ ਦੇ ਬੁਢਾ ਨਾਲਾ ਦੇ ਸੁਧਾਰ ਦੇ ਲਈ 650 ਕਰੋੜ ਰੁਪਏ ਦੀ ਰਕਮ ਪਹਿਲੇ ਫੇਜ਼ ਲਈ ਖ਼ਰਚ ਕੀਤੀ ਜਾਵੇਗੀ। ਇਸ ਰਕਮ ਨਾਲ ਅਡਿਸ਼ਨਲ ਸੀਵੇਜ ਪਲਾਂਟ ਦਾ ਆਯੋਜਨ ਕੀਤਾ ਜਾਵੇਗਾ। ਜਿਸ ਦੀ ਸਮਰਥਾ 275 ਐਮਐਲ ਦੀ ਹੋਵੇਗੀ।
ਇਸ ਦੇ ਨਾਲ ਹੀ ਹੋਈ ਮੀਟਿੰਗ ‘ਚ ਇਹ ਮੰਨੀਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਇੱਕ ਵਾਰ ਫੇਰ ਤੋਂ ਸੂਬੇ ‘ਚ ਮਹਿੰਗੀ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਬਿਜਲੀ ਦੀ ਕੀਮਤਾਂ ਦਾ ਇੱਕ ਵਾਰ ਫੇਰ ਮੁਲਾਂਕਨ ਹੋ ਸਕਦਾ ਹੈ।
ਇਸ ਦੇ ਨਾਲ ਪੰਜਾਬ ਕੈਬਨਿਟ ਨੇ ਮੰਗਲਵਾਰ ਨੂੰ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਅਤੇ ਇਸ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 550 ਅਸਾਮੀਆਂ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਹੈ।

Previous articleਕੈਬਨਿਟ ਮੰਤਰੀ ਆਸ਼ੂ ਨੇ ਅਧਿਕਾਰੀਆਂ ਨੂੰ ਦਿੱਤੀ ਹਦਾਇਤ, ਕਿਹਾ- 25 ਤਕ ਸਮਾਰਟ ਰਾਸ਼ਨ ਕਾਰਡ ਕੀਤੇ ਜਾਣ ਅਪਡੇਟ
Next articleਕਾਂਗਰਸ ਤੇ ਬਾਦਲਾਂ ਨੂੰ ਝਟਕਾ, 5 ਵੱਡੇ ਆਗੂਆਂ ਨੇ ਚੁੱਕਿਆ ‘ਆਪ’ ਦਾ ਝਾੜੂ