ਸੁਲਤਾਨਪੁਰ ਲੋਧੀ ਵਿਖੇ ਘਟਨਾ ਸਬੰਧੀ ਐਫ.ਆਈ.ਆਰ ਦਰਜ

ਕੈਪਸ਼ਨ- ਐਸ ਐਸ ਪੀ ਕੰਵਰਦੀਪ ਕੌਰ ।
ਬੂਥ ’ਤੇ ਕਬਜ਼ਾ ਕਰਨ ਦੀਆਂ ਅਫਵਾਹਾਂ ਬਿਲਕੁਲ ਨਿਰਅਧਾਰ- ਐਸ.ਐਸ.ਪੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ )-ਐਸ.ਐਸ.ਪੀ. ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ ਨੇ ਕਿਹਾ ਹੈ ਕਿ ਨਿਗਮ ਚੋਣਾਂ ਸਬੰਧੀ ਸੁਲਤਾਨਪੁਰ ਲੋਧੀ ਦੇ ਬੀ.ਡੀ.ਪੀ.ਓ. ਦਫਤਰ ਦੇ ਸਾਹਮਣੇ ਵਾਪਰੀ ਘਟਨਾ ਸਬੰਧੀ ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਵਿਖੇ ਐਫ.ਆਈ.ਆਰ ਨੰਬਰ 32 ਤੇ 33 ਮਿਤੀ 14 -02-2021 ਨੂੰ ਬਣਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ, ਜਿਸ ਵਿਚ ਹੁਣ ਤੱਕ ਮਿਲੇ ਤੱਥਾਂ, ਮੌਕੇ ਦੇ ਗਵਾਹਾਂ ਅਤੇ ਵੀਡੀਓਜ਼ ਨੂੰ ਅਧਾਰ ਬਣਾਇਆ ਗਿਆ ਹੈ । ਹੁਣ ਤੱਕ ਇਸ ਮਾਮਲੇ ਵਿੱਚ 15 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ 4.10 ਮਿੰਟ ਤੋਂ 4.15 ਦੇ ਵਿਚਕਾਰ ਪੋਲਿੰਗ ਬੂਥ ਦੇ ਬਾਹਰਵਾਰ ਸੜਕ ਉੱਪਰ ਵਾਪਰੀ ਜਦ ਪੋਲਿੰਗ ਬੰਦ ਹੋ ਚੁੱਕੀ ਸੀ ਅਤੇ ਸੁਰੱਖਿਆ ਕਰਮੀਆਂ ਵਲੋਂ ਪੋਲਿੰਗ ਬੂਥ ਦੇ ਅੰਦਰ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਸ ਕਰਕੇ ਬੂਥ ’ਤੇ ਕਬਜ਼ਾ ਕਰਨ ਆਦਿ ਸਬੰਧੀ ਅਫਵਾਹਾਂ ਬਿਲਕੁਲ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਪੂਰੀ ਵੋਟਿੰਗ ਪ੍ਰਕਿ੍ਆ ਜੋ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ , ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੁਲਿਸ ਵਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
Previous articleਦੀਪ ਹਰਦੀਪ ਨੇ ‘ਮੀਰਾਂ ਦਾ ਤੂੰਬਾ’ ਟਰੈਕ ਨਾਲ ਭਰੀ ਹਾਜ਼ਰੀ
Next article‘ਮੈਂ ਕੀ ਵਿਗਾੜਿਆ ਵੇ ਜ਼ਾਲਮੋਂ ਤੁਹਾਡਾ’- ਇੱਕ ਰੋਂਦੀ ਸਿੱਖਿਆ ਸੰਸਥਾ!