ਕੈਬਨਿਟ ਮੰਤਰੀ ਆਸ਼ੂ ਨੇ ਅਧਿਕਾਰੀਆਂ ਨੂੰ ਦਿੱਤੀ ਹਦਾਇਤ, ਕਿਹਾ- 25 ਤਕ ਸਮਾਰਟ ਰਾਸ਼ਨ ਕਾਰਡ ਕੀਤੇ ਜਾਣ ਅਪਡੇਟ

ਖੁਰਾਕ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਕਾਰਜ ਦਾ ਰੀਵਿਊ ਕਰਦੇ ਹੋਏ 25 ਫਰਵਰੀ ਤਕ ਸਮੁੱਚਾ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ।…

ਹਰਜਿੰਦਰ ਛਾਬੜਾ – ਪਤਰਕਾਰ 9592282333

 : ਖੁਰਾਕ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਕਾਰਜ ਦਾ ਰੀਵਿਊ ਕਰਦੇ ਹੋਏ 25 ਫਰਵਰੀ ਤਕ ਸਮੁੱਚਾ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ।
ਅੱਜ ਇੱਥੇ ਅਨਾਜ ਭਵਨ ਵਿਖੇ ਉਨ੍ਹਾਂ ਸਮਾਰਟ ਰਾਸ਼ਨ ਕਾਰਡਾਂ ਦੀ ਅਪਡੇਸ਼ਨ ਕਾਰਜਾਂ ਦੀ ਪ੍ਰਗਤੀ ਸਬੰਧੀ 12 ਜ਼ਿਲਿ੍ਆਂ ਅੰਮਿ੍ਸਤਰ, ਬਠਿੰਡਾ, ਹੁਸ਼ਿਆਰਪੁਰ, ਫ਼ਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਮੋਗਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਤਰਨਤਾਰਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀਆਂ ਦਾ ਨਾਂ ਵਿਭਾਗੀ ਪੋਰਟਲ ‘ਤੇ ਦਰਜ ਹੋ ਚੁੱਕਿਆ ਹੈ, ਨੂੰ ਰਾਸ਼ਨ ਦੀ ਵੰਡ ਜਲਦ ਕੀਤੀ ਜਾਵੇ।
ਆਸ਼ੂ ਨੇ ਕਿਹਾ ਕਿ ਕੁਝ ਇੰਸਪੈਕਟਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਇਨ੍ਹਾਂ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇਗੀ। ਮੀਟਿੰਗ ਦੌਰਾਨ ਉਨ੍ਹਾਂ ਅਨਾਜ ਵੰਡ ਦਾ ਮੁਲਾਂਕਣ ਕੀਤਾ। ਇਸ ਦੌਰਾਨ ਕੁਝ ਅਧਿਕਾਰੀਆਂ ਨੇ ਵੰਡ ਵਿਚ ਟਰਾਂਸਪੋਰਟ ਦੀ ਸਮੱਸਿਆ, ਪੁਰਾਣੀ ਅਦਾਇਗੀ ਨਾ ਹੋਣ ਅਤੇ ਕੁਝ ਲਾਭਪਾਤਰੀਆਂ ਦੇ ਨਾਂ ਸਿਸਟਮ ਵਿਚੋਂ ਡੀਲੀਟ ਨਾ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

Previous articleHK airport to close concourse as flights plummet
Next articleਪੰਜਾਬ ਕੈਬਿਨਟ ‘ਚ ਵੱਡਾ ਫੈਸਲਾ, ਵਧਾਈ ਸਟਾਪ ਡਿਊਟੀ