ਪ੍ਰਸੰਸਾ

ਗੁਰਪ੍ਰੀਤ ਸਿੰਘ

(ਸਮਾਜ ਵੀਕਲੀ)

ਮੁੱਦਤਾਂ ਬਾਦ ਮਿਲੀ ਐ
ਰੱਜ ਕੇ ਤੱਕ ਲੈਣ ਦੇ ,

ਹਵਾਵਾਂ ਨੂੰ ਖ਼ਬਰ ਕਰੀ
ਰੁੱਖਾਂ ਨੂੰ ਦੱਸ ਲੈਣਦੇ ,

ਅੱਜ ਪ੍ਰਸੰਨ ਹੋਇਆਂ ਮੈਂ
ਪੈਰ ਭੁੰਜੇ ਨਾ ਲੱਗੇ
ਫੁੱਲਾਂ ਦੀ ਬਰਸਾਤ ਕਰਾ
ਉਹ ਜਿਸ ਰਾਹੇ ਲੰਘੇ ,

ਸੂਰਜ ਵੀ ਥੱਲੇ ਆਕੇ
ਕਰ ਰਿਹਾਂ ਉਜਾਲੇ
ਉਹਦੇ ਵਾਂਝੋ ਦਿਲ ਦੇ ਬੂਹੇ
ਲੱਗ ਗਏ ਸੀ ਤਾਲੇ,

ਸੁਕਰ ਮਨਾਇਆ ਕੁਦਰਤ ਨੇ
ਅੰਬਰ ਪਿਆ ਰੁਸਨਾਵੇ
ਚਿੜੀ ਵੀ ਚੀ ਚੀ ਕਰਦੀ
ਤੇ ਕੋਇਲ ਬੋਲੀਆ ਪਾਵੇ ,

ਬ੍ਰਿਛ ਸੋਹਣਾ ਪਾਉਦੇ ਭੰਗੜਾ
ਥੱਲੇ ਨੂੰ ਆ ਲੱਗ ਜਾਦੈ
ਧਰਤੀ ਨੂੰ ਚੁੰਮ ਕੇ ਸਿੱਧਾ
ਆਸਮਾਨ ਵੱਲ ਜਾਂਦੇ ,

ਉਹਦੇ ਆਉਣ ਦੀ ਖੁਸ਼ੀ ਵਿੱਚ
ਬੰਜਰ ਭੂਮੀ ਛਾ ਗਈ ਹਰਿਆਲੀ
ਉਸਤਤ ਕਰਨੀ ਬਣਦੀ ਸੱਜਣਾਂ
ਤੂੰ ਜੋ ਦਿਲ ਮੇਰੇ ਦਾ ਮਾਲੀ

ਗੁਰਪ੍ਰੀਤ ਸਿੰਘ
ਪਿੰਡ ਨਿਹਾਲਗੜ੍ਹ
ਜਿਲ੍ਹਾ ਸੰਗਰੂਰ
6280305654

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ
Next articleਪੰਛੀ