ਕਿਰਤੀ

  ਸੁਖਦੇਵ ਸਿੰਘ 'ਭੁੱਲੜ'

(ਸਮਾਜ ਵੀਕਲੀ)

 ਏਥੇ ਕਿਰਤੀ ਭੁੱਖੇ ਮਰਦੇ ਨੇ।
    ਪਰ ਵਿਹਲੜ ਐਸ਼ਾਂ ਕਰਦੇ ਨੇ।
    ਚੋਰ ਪੁਲੀਸ ਦੀ ਯਾਰੀ ਏ,
    ਪਰ ਸਾਊ ਥਾਣਿਓਂ ਡਰਦੇ ਨੇ।
    ਤਗੜੇ ਦੀ ਖਿਦਮਤ ਹੁੰਦੀ ਏ,
    ਮਾੜੇ ਦੇ ਛਿੱਤਰ ਵਰੵਦੇ ਨੇ।
   ਕੋਈ ਪੁੱਛਦਾ ਨਹੀਂ ਮਜ਼ਲੂਮਾਂ ਨੂੰ,
   ਦੁੱਖ ਕਸ਼ਟ ਤੇ ਫਾਕੇ ਜਰਦੇ ਨੇ।
   ਸ਼ਰੇਆਮ ਜ਼ਮੀਰਾਂ ਵਿਕ ਰਹੀਆਂ,
   ਪਏ ਸਾਧ ਚੋਰੀਆਂ ਕਰਦੇ ਨੇ।
   ਕਰ ਵਾਅਦੇ ਨੇਤਾ ਮੁੱਕਰਦੇ,
   ਬੱਸ ਆਪਣਾ ਈ ਘਰ ਭਰਦੇ ਨੇ।
   ‘ਭੁੱਲੜਾ’ ਮੱਤ ਮਾਰੀ ਲੋਕਾਂ ਦੀ,
    ਪ੍ਰਦੂਸ਼ਣ ਦੇ ਫੈਲੇ ਗਰਦੇ ਨੇ।
 ਸੁਖਦੇਵ ਸਿੰਘ ਭੁੱਲੜ 
  ਸੁਰਜੀਤ ਪੁਰਾ ਬਠਿੰਡਾ 
    9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਅੰਧ ਭਗਤੀ ਵਾਲਾ ਚਸ਼ਮਾ
Next articleਪੰਜਾਬੀ ਸਾਹਿਤ ਸਭਾ ਨਾਰੀ ਦਿਵਸ ਮਨਾਵੇਗੀ