ਪੰਛੀ

ਧੰਨਾ ਧਾਲੀਵਾਲ

(ਸਮਾਜ ਵੀਕਲੀ)

ਰੁੱਖਾਂ ਉੱਤੇ ਝੁਰਮਟ ਪਾਉਂਦੇ
ਪੰਛੀ ਕਿੰਨ੍ਹੇ ਸਾਰੇ।
ਕੁਦਰਤ ਦੇ ਨਜ਼ਾਰੇ
ਜਾਈਏ ਜੀ ਬਲਿਹਾਰੇ।
ਕੁਦਰਤ…….……….

ਉੱਡਕੇ ਪਿੱਪਲ ਉੱਤੇ ਬੈਠੀਆਂ
ਨੇ ਪੰਛੀਆਂ ਦੀਆਂ ਡਾਰਾਂ।
ਚਿੜੀਆਂ ਚਹਿਕਣ ਲੱਗੀਆਂ
ਤੋਤੇ ਘੁੱਗੀਆਂ ਕੁਝ ਗਟਾਰਾਂ।
ਰੰਗ ਬਿਰੰਗੇ ਲਗਦੇ ਨੇ ਬਈ,
ਲਗਦੇ ਬੜੇ ਪਿਆਰੇ।
ਕੁਦਰਤ………….……

ਤੋਤੇ ਦੀ ਟੁੱਕੀ ਹੋਈ ਅੰਬੀ,
ਕਾਟੋ ਖਾਵਣ ਆਈ।
ਅੰਬ ਤੇ ਕੋਇਲ ਕੁ ਕੁ ਕਰਦੀ,
ਕਾਵਾਂ ਕਾਂ ਕਾਂ ਲਾਈ।?
ਆਲ੍ਹਣੇ ਨੂੰ ਪਿਆ ਬੁਣਦਾ ਬਿਜੜਾ
ਵੇਖੋ ਨਦੀ ਕਿਨਾਰੇ।
ਕੁਦਰਤ……………

ਨੀਲੇ ਅੰਬਰ ਦੇ ਵਿੱਚ ਇੱਲਾਂ,
ਉੱਚੀ ਭਰੀ ਉਡਾਰੀ।
ਉੱਡਦੇ ਹੋਏ ਕਬੂਤਰਾਂ ਉੱਤੇ,
ਝਪਟ ਬਾਜ ਨੇ ਮਾਰੀ।
ਸਾਮ੍ਹ ਢਲੀ ਤੋਂ ਮੁੜਜਾਣ ਘਰ ਨੂੰ,
ਉੱਡਣ ਵਾਲ਼ੇ ਵਣਜਾਰੇ।
ਕੁਦਰਤ……………

ਘੁੱਗੀਆਂ ਦਾ ਜੋੜਾ ਆਕੇ ਫੇਰ
ਗੁਟਰ ਗੁੰ ਹੈ ਕਰਦਾ।
ਲੱਕੜ ਦਾ ਤਰਖਾਣ ਵੀ ਲੱਕੜ
ਟੁੱਕ-ਟੁੱਕ ਕੇ ਹੈ ਧਰਦਾ।
ਧੰਨਿਆਂ ਸਭ ਹੀ ਓਸਨੇ ਸਾਜੇ,
ਉਸਦੇ ਖੇਡ ਨਿਆਰੇ।
ਕੁਦਰਤ………………

ਧੰਨਾ ਧਾਲੀਵਾਲ:-9878235714

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਸੰਸਾ
Next article2017 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਦੀ ਅਤੇ ਵੋਟਰਾਂ ਨੂੰ ਝੂਠੇ ਲਾਰੇ ਲਾ ਕੇ ਵੋਟਾਂ ਹਾਸਲ ਕੀਤੀਆਂ -ਘੁਮਾਣ