ਮੈਂ

ਗੁਰਬਿੰਦਰ ਕੌਰ

(ਸਮਾਜ ਵੀਕਲੀ)

ਮੈਂ ਕੌਣ ਹਾਂ
ਮੈਨੂੰ ਆਪ ਨਹੀ ਪਤਾ
ਮਨ ਦੇ ਅੰਦਰ ਸਦਾ
ਸ਼ੋਰ -ਸ਼ਰਾਬਾਂ ਰਹਿੰਦਾ
ਕਦੀ ਹੱਸਦਾ ਕਦੀ ਰੋਂਦੇ
ਮੇਰੇ ਅੰਦਰ ਹੋ ਰਹੇ
ਗੱਲਾਂ ਦੇ ਕਾਫ਼ਲੇ
ਰੋਜ਼ ਕਈ ਸਵਾਲ ਕਰਦੇ ਨੇ
ਰੋਜ਼ ਨਵੇਂ ਸੁਪਨੇ ਕਦੀ
ਵਾਕ, ਆਊਟ ਕਰ ਜਾਂਦੇ ਨੇ
ਮੇਰੇ ਅੰਦਰ ਰੋਜ਼ ਜੋ ਸਮਾਜ ਹੋ ਰਿਹਾ
ਕਈ ਸਵਾਲ ਮੈਨੂੰ ਹਲੂਣ ਕੇ ਰੱਖ ਦਿੰਦੇ ਨੇ
ਮੇਰੇ ਅਰਮਾਨ ਦਾ ਚਿੱਟੇ ਰੰਗ ਦਾ ਚੌਲਾ
ਖਾਲ਼ੀ ਹੋ ਜਾਦਾਂ ਹੈ
ਰੋਜ਼ ਨਿੱਤ ਨਵੇਂ ਮਸਲੇ,ਸਵਾਲ ਪੈਦਾ ਹੋ ਜਾਂਦੇ ਨੇ
ਕਦੀ ਬਲਾਤਕਾਰੀ ਮਸਲਾ
ਕਦੀ ਦੰਗੇ -ਫ਼ਸਾਦਾਂ ਮਸਲਾ
ਕਦੀ ਕੁਰਸੀ ਮਸਲਾ
ਨਿੱਤ ਨਵੇਂ ਡਰਾਮੇ ਰਚਾਏ ਜਾਂਦੇ ਨੇ
ਮੈਂ ਉਸ ਮਰਿਆਦਾ ਚ’ਘੇਰੀ ਜਾਂਦੀ ਹਾਂ
ਜਿਸ ਵਿੱਚ ਨਿਕਲ਼ਾਂ ਮੁਸ਼ਿਕਲ ਜਾਪ ਰਹੇ ਹੈ
ਇਸ ਹੰਗਾਮਿਆਂ ਭਰਿਆ ਮਾਹੌਲ ‘ਚ
ਜੁਬਾਨੀ ਵੋਟ ਰਾਹੀਂ ਪਾਸ ਨਹੀ ਕਰ ਸਕਦੀ
ਤੇ ਨਾਂ ਹੀ ਮੇਰੇ ਪਾਸ,ਕੋਈ ਅੱਲਦੀਨ ਦਾ ਚਿਰਾਗ਼
ਜੋ ਮੇਰੀਆਂ ਤਲਖ਼ੀਆਂ ,ਬੈਚੈਨੀਆਂ, ਟੁੱਟ ਭੱਜ,
ਪ੍ਰੇਸਾਨੀਆਂ ਨੂੰ ਬਹਾਰ ਸੁੱਟ ਦੇਵੇ
ਘਰ ਚ,ਜੋ ਅੱਧੀ ਰਾਤ ਨੂੰ ਜੁੜਦਾ ਹੈ
ਪਤਾ ਨਹੀ ਕਦੋਂ ਨੀਂਦ ਦੀ ਬਿੜਕ ਸੁਣ
ਅਗਲੀ ਰਾਤ ਤੱਕ ਉਠ ਜਾਂਦੀ ਹਾਂ
ਨਵੇਂ ਸੋਹਣੇ ਸੁਪਨਿਆਂ ਦੀ ਉਮੀਦ ਚ

ਨਵੇਂ ਦਿਨ ਦਾ ਇੰਤਜ਼ਾਰ ਕਰਦੀ ਹਾਂ ਗੁਰਬਿੰਦਰ ਕੌਰ ਨਵਾਂ ਠੱਟਾ

 

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ: ਸਿਰਸਾ
Next articleਪ੍ਰਸੰਸਾ