ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਿਵਲ ਸਰਜਨ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਘੋਤੜਾ ਜੀ ਦੇ ਨਿਰਦੇਸਾ ਅਨੁਸਾਰ ਪੋਸ਼ਨ ਅਭਿਆਨ ਪ੍ਰੋਗਰਾਮ ਤਹਿਤ ਮਨਾਏ ਜਾ ਰਹੇ ਪੋਸਨ ਪਖਵਾੜੇ ਸੰਬਧੀ ਜਾਗਰੂਕਤਾ ਆਯੋਜਨ ਪਿੰਡ ਚੱਕੋਵਾਲ ਵਿਖੇ ਸੀਨੀਅਰ ਮੈਡੀਕਲ ਡਾ. ਬਲਦੇਵ ਸਿੰਘ ਦੀ ਅਗਵਾਈ ਅਤੇ ਸਰਪੰਚ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਇਸ ਸਮਾਗਮ ਨੂੰ ਡਾ. ਬਲਦੇਵ ਸਿੰਘ ਜੀ ਐਸ ਐਮ ਓ , ਡਾ. ਮਨਵਿੰਦਰ ਕੌਰ, ਬੀ ਈ ਈ ਰਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਖਾਣੇ ਦੀਆਂ ਆਦਤਾਂ ਵਿਚ ਸੁਧਾਰ ਕਰਨ ਦੀ ਬਹੁਤ ਲੋੜ ਹੈ। ਕਿਉਂਕਿ ਛੋਟੇ ਬੱਚਿਆਂ ਨੂੰ ਕੁਪੋਸ਼ਣ ਜਿਆਦਾ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਨੂੰ ਆਪਣੇ ਆਹਾਰ ਵਿਚ ਦੁੱਧ, ਦਹੀ, ਲੱਸੀ, ਦਾਲਾਂ, ਮੌਸਮੀ ਫ਼ਲ ਅਤੇ ਹਰੀਆਂ ਸਬਜ਼ੀਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਸਮਾਰੋਹ ਦੌਰਾਨ ਉਕਤ ਤੋਂ ਇਲਾਵਾ ਮਦਰ ਮੇਰੀ ਇੰਸਟੀਚਿਊਟ ਦੇ ਪਿ੍ਰੰ. ਅੰਜੂ ਚਾਵਲਾ, ਸਟਾਫ ਜਸਪ੍ਰੀਤ ਕੌਰ, ਪੰਚ ਸੀਮਾ ਰਾਣੀ, ਪੰਚ ਰਸ਼ਪਾਲ ਕੌਰ, ਪ੍ਰਾਇਮਰੀ ਸਕੂਲ ਹੈਡ ਟੀਚਰ ਤਲਵਿੰਦਰਪਾਲ, ਟੀਚਰ ਆਸ਼ਾ ਦੇਵੀ, ਆਸ਼ਾ ਗੁਰਦੀਪ ਕੌਰ, ਅਤੇ ਪਿੰਡ ਨਿਵਾਸੀ ਹਾਜ਼ਰ ਸਨ।