ਮਾਸਟਰ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਨੂੰ ਪਾਠ – ਸਹਾਇਕ ਵਾਧੂ ਗਤੀਵਿਧੀਆਂ ਲਈ ਕੀਤਾ ਪ੍ਰੇਰਿਤ

( ਸ਼੍ਰੀ ਅਨੰਦਪੁਰ ਸਾਹਿਬ )-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,  ਸੈਂਟਰ ਢੇਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜਿਲ੍ਹਾ  ਰੂਪਨਗਰ ( ਪੰਜਾਬ ) ਦੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਅੱਜ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪੜਾਈ ਤੋਂ ਇਲਾਵਾ ਪਾਠ – ਸਹਾਇਕ ਵਾਧੂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਸੰਬੰਧੀ ਉਹਨਾਂ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੇ ਦੌਰਾਨ ਪਾਠ – ਸਹਾਇਕ ਵਾਧੂ ਗਤੀਵਿਧੀਆਂ ਦੀ ਮਹੱਤਤਾ ਅਤੇ ਇਹਨਾਂ ਨਾਲ ਜੁੜਨ ਦੇ ਢੰਗਾਂ ਬਾਰੇ ਵਿਸਤਾਰਪੂਰਵਕ ਸਮਝਾਇਆ। ਉਹਨਾਂ ਨੇ ਕਿਹਾ ਕਿ ਪਾਠ – ਸਹਾਇਕ ਵਾਧੂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ ਅਤੇ ਇਸ ਦੇ ਸੰਬੰਧ ਵਿੱਚ ਵਿਦਿਆਰਥੀਆਂ ਦੇ ਵਟਸਐਪ ਗਰੁੱਪਾਂ ਦੇ ਵਿੱਚ ਦਿਨਚਰਿਆ ਤੇ ਸਮਾਂ ਆਦਿ ਬਾਰੇ ਸੂਚਨਾ ਭੇਜ ਦਿੱਤੀ ਗਈ ਹੈ ਤੇ ਵਿਦਿਆਰਥੀ ਇਹਨਾਂ ਪਾਠ – ਸਹਾਇਕ ਵਾਧੂ ਗਤੀਵਿਧੀਆਂ ( ਪੰਜਾਬੀ  ਉਚਾਰਨ , ਅੰਗਰੇਜ਼ੀ ਉਚਾਰਨ , ਪਹਾੜੇ ਮੁਕਾਬਲੇ , ਸੁੰਦਰ ਲਿਖਾਈ ਮੁਕਾਬਲੇ , ਕਵਿਤਾ ਲੇਖਣ , ਕਹਾਣੀ ਲੇਖਣ , ਬਾਲ ਰਚਨਾਵਾਂ , ਬਾਲ ਪੇਂਟਿੰਗਜ਼ ਆਦਿ ਵਿੱਚ ਵੱਧ ਤੋਂ ਵੱਧ ਰੁਚੀ ਦਿਖਾਉਣ ਅਤੇ ਆਪਣੀ ਭਾਗੀਦਾਰੀ ਵੀ ਜ਼ਰੂਰ ਦਰਜ ਕਰਵਾਉਣ। ਇਹ ਦੱਸਣਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਪਿਆਰੇ ਹੋਣਹਾਰ ਵਿਦਿਆਰਥੀ ਦੀਆਂ ਬਾਲ ਰਚਨਾਵਾਂ , ਬਾਲ ਕਹਾਣੀਆਂ , ਬਾਲ ਕਵਿਤਾਵਾਂ , ਬਾਲ ਪੇਂਟਿੰਗ ਆਦਿ ਦੇਸ਼ਾਂ – ਵਿਦੇਸ਼ਾਂ ਦੀਆਂ ਅਖਬਾਰਾਂ ਤੇ ਰਸਾਲਿਆਂ ਵਿੱਚ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ , ਜੋ ਕਿ ਆਪਣੇ ਆਪ ਵਿੱਚ ਇੱਕ ਵੱਖਰੀ , ਵਿਸ਼ੇਸ਼ ਅਤੇ ਵੱਡੀ ਪ੍ਰਾਪਤੀ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਬੰਦੇ ਨੂੰ ਡਰਾਉੰਦਾ ਹੈ ਸਿਸਟਮ ਦਾ ਕਰੂਪ ਚਿਹਰਾ     
Next articleTamilisai Soundararajan resigns as Telangana Guv and Puducherry L-G