ਨਬਾਰਡ ਵਲੋਂ ਕਪੂਰਥਲਾ ਜਿਲ੍ਹੇ ਲਈ 8500.96 ਕਰੋੜ ਦੀ ਕਰਜ਼ ਯੋਜਨਾ ਜਾਰੀ

ਫੋਟੋ ਕੈਪਸ਼ਨ- ਨਾਬਾਰਡ ਦੀ ਕਪੂਰਥਲਾ ਜਿਲ੍ਹੇ ਲਈ ਕਰਜ਼ ਯੋਜਨਾ ਨੂੰ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਹੋਰ।

ਡਿਪਟੀ ਕਮਿਸ਼ਨਰ ਨੇ ਕੀਤਾ ਕਿਚਾਬਚਾ ਜਾਰੀ- ਪਿਛਲੇ ਸਾਲ ਨਾਲੋਂ 20 ਫੀਸਦੀ ਵੱਧ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਰਾਸ਼ਟਰੀ ਖੇਤੀ ਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ) ਵਲੋਂ ਕਪੂਰਥਲਾ ਜਿਲ੍ਹੇ ਲਈ ਸਾਲ 2021-22 ਦੀ 8500.96 ਕਰੋੜ ਰੁਪੈ ਦੀ ਕਰਜ਼ ਯੋਜਨਾ ਨੂੰ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਜਾਰੀ ਕੀਤਾ ਗਿਆ।

ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਇਕ ਕਿਤਾਬਚਾ ਜਾਰੀ ਕੀਤਾ ਗਿਆ। ਨਾਬਾਰਡ ਦੇ ਜਿਲ੍ਹਾ ਵਿਕਾਸ ਅਧਿਕਾਰੀ ਸ੍ਰੀ ਰਾਕੇਸ਼ ਵਰਮਾ ਨੇ ਦੱਸਿਆ ਕਿ ਇਹ ਯੋਜਨਾ ਪਿਛਲੇ ਸਾਲ ਨਾਲੋਂ 20 ਫੀਸਦੀ ਜਿਆਦਾ ਹੈ। ਇਸ ਤਹਿਤ ਖੇਤੀ ਖੇਤਰ ਲਈ 56.13 ਫੀਸਦੀ (4771 ਕਰੋੜ), ਗੈਰ ਖੇਤੀ ਖੇਤਰ ਲਈ 30.36 ਫੀਸਦੀ ( 2581.25 ਕਰੋੜ) ਤੇ ਹੋਰ ਜ਼ਰੂਰੀ ਖੇਤਰਾਂ ਲਈ 13.51 (1148.10 ਕਰੋੜ ਰੁਪੈ ) ਫੀਸਦੀ ਰਾਸ਼ੀ ਰੱਖੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਰਜ਼ ਯੋਜਨਾ ਨੂੰ ਇੰਨ-ਬਿੰਨ ਲਾਗੂ ਕਰਨ ਲਈ ਬੈਂਕਾਂ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ।

ਉਨ੍ਹਾਂ ਕਿਹਾ ਕਿ ਬੈਂਕਿੰਗ ਖੇਤਰ ਵਲੋਂ ਖੇਤੀ ਖੇਤਰ ਜਾਰੀ ਇਹ ਕਰੋਜ਼ ਯੋਜਨਾ ਨਾ ਸਿਰਫ ਕਿਸਾਨਾਂ ਨੂੰ ਗੈਰ ਸੰਗਠਿਤ ਖੇਤਰਾਂ ਵਲੋਂ ਉੱਚ ਦਰਾਂ ’ਤੇ ਕਰਜ਼ ਦੇ ਕੇ ਆਰਥਿਕ ਸ਼ੋਸ਼ਣ ਕਰਨ ਤੋਂ ਬਚਾਉਣ ਦਾ ਸਾਧਨ ਹੈ ਸਗੋਂ ਇਸ ਨਾਲ ਕਿਸਾਨੀ ਨੂੰ ਨਕਦੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ ਪੀ ਆਂਗਰਾ , ਏ ਕੇ ਸ਼ਰਮਾ , ਯੂ ਕੇ ਜਾਇਸਵਾਲ ਵੀ ਹਾਜ਼ਰ ਸਨ।

Previous articleਰਾਜਿਆ ਰਾਜ ਕਰੇਂਦਿਆ
Next article“ਨੌਜਵਾਨਾਂ ਦਾ ਯੋਗਦਾਨ: ਇਕ ਨਵੀਂ ਮਿਸਾਲ”