ਰਾਜਿਆ ਰਾਜ ਕਰੇਂਦਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸਾਡਾ ਹੱਦਾਂ ‘ਤੇ ਜਵਾਨ ਲੜਦੈ ,
ਪਿੱਛੇ ਖੇਤਾਂ ਲਈ ਕਿਸਾਨ ਲੜਦੈ ।
ਇੱਕ ਪਾਸੇ ਸੋ ਨਿਹਾਲ ਗੂੰਜਦੈ  ,
ਦੂਜੇ ਪਾਸੇ ਮਾੜਾ ਬਿਆਨ ਲੜਦੈ ।
ਤੇਰੇ ਕਾਲ਼ਿਆਂ ਕਾਨੂੰਨਾਂ ਵੱਲੋਂ ਤਾਂ  ,
ਬੱਚਾ ਬੱਚਾ ਹੀ ਨਾਰਾਜ਼ ਜਾਪਦੈ  ;
ਇੱਕ ਵਰਗ ਦਾ ਘੋਲ਼ ਨਹੀਂਓਂ ਇਹ,
ਹਰ ਇੱਕ ਆਮ ਇਨਸਾਨ ਲੜਦੈ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਸਿਆਸੀ ਹੱਥ ਕੰਡੇ
Next articleਨਬਾਰਡ ਵਲੋਂ ਕਪੂਰਥਲਾ ਜਿਲ੍ਹੇ ਲਈ 8500.96 ਕਰੋੜ ਦੀ ਕਰਜ਼ ਯੋਜਨਾ ਜਾਰੀ