ਨਡਾਲੋ ’ਚ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ

ਫੋਟੋ ਕੈਪਸ਼ਨ- -ਪਿੰਡ ਨਡਾਲੋ ਵਿਖੇ ਸਮਾਗਮ ਦੋਰਾਨ ਖੂਨਦਾਨ ਕਰਨ ਵਾਲਿਆ ਨੂੰ ਮੁੱਖ ਮਹਿਮਾਨ ਡਾਕਟਰ ਪਰਮਜੀਤ ਸਿੰਘ ਸਰੋਂਆ ਵਧੀਕ ਸਕੱਤਰ ਮੈਡਲ ਦੇ ਕੇ ਸਨਮਾਨਿਤ ਕਰਦੇ ਹੋਏ ਤੇ ਹੋਰ।

ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) (ਸਮਾਜ ਵੀਕਲੀ) -ਪਿੰਡ ਨਡਾਲੋ ਵਿਖੇ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ-ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਅਸਥਾਨ ਤੇ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ 108 ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਵਾਲਿਆ ਦੇ ਜੱਦੀ ਪਿੰਡ ਨਡਾਲੋ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਖੂਨਦਾਨ ਕੈਂਪ ਦੋਰਾਨ ਵੱਡੀ ਗਿਣਤੀ ਭੈਣਾਂ ਅਤੇ ਵੀਰਾਂ ਵਲੋਂ ਖੂਨਦਾਨ ਕੀਤਾ ਗਿਆ।

ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਆਏ ਖੂਨਦਾਨ ਕਰਨ ਵਾਲਿਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਬਿੱਲਾ ਨੰਬਰਦਾਰ ਨਡਾਲੋ, ਜਥੇਦਾਰ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਬਲਵੰਤ ਸਿੰਘ, ਹਰਪਾਲ ਸਿੰਘ ਜੱਲਾ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ, ਪਿ੍ਰੰਸ਼ੀਪਲ ਸਤਪਾਲ ਸਿੰਘ, ਬਾਬਾ ਸਤਨਾਮ ਸਿੰਘ ਹੈਡ ਗ੍ਰੰਥੀ, ਸਰਪੰਚ ਅੱਛਰਜੀਤ ਸਿੰਘ, ਬਲਜਿੰਦਰ ਸਿੰਘ ਪੰਚ ਪੰਜੌੜਾ, ਰਣਜੀਤ ਸਿੰਘ ਪਰਮਾਰ ਪੰਜੌੜਾ, ਜਥੇਦਾਰ ਪਰਮਜੀਤ ਸਿੰਘ ਜਲਵੇਹੜ੍ਹਾ, ਸਮਨਦੀਪ ਸਿੰਘ, ਸੰਨੀ, ਜਸਮੀਨ ਸਿੰਘ, ਚੰਨਪ੍ਰੀਤ ਸਿੰਘ, ਲਖਵੀਰ ਸਿੰਘ ਨਰੂੜ, ਸੁੱਚਾ ਸਿੰਘ, ਰਤਨ ਸਿੰਘ, ਰਜਿੰਦਰ ਸਿੰਘ, ਇੰਦਰਜੀਤ ਸਿੰਘ, ਹਰਮਨਜੋਤ ਸਿੰਘ, ਜਸਪਲ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Previous articleਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਧੁਦਿਆਲ ਦਾ ਟੂਰਨਾਮੈਂਟ ਪੰਡੋਰੀ ਨਿੱਝਰਾਂ ਕਲੱਬ ਨੇ ਜਿੱਤਿਆ
Next articleਬਜਵਾੜਾ ਕਲਾ ’ਚ ਹੋਲੇ ਮੁਹੱਲੇ ਮੌਕੇ ਤਿੰਨ ਰੋਜਾ ਚਾਹ ਪਕੌੜਿਆ ਦੇ ਲੰਗਰ ਲਗਾਏ